ਆਈ.ਸੀ.ਆਈ.ਸੀ.ਆਈ. ਬੈਂਕ ਨਵੇਂ ਚੇਅਰਮੈਨ ਦੀ ਤਲਾਸ਼ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸੀ.ਈ.ਓ. ਚੰਦਾ ਕੋਛੜ ਦੇ ਵਿਵਾਦਾਂ 'ਚ ਘਿਰੇ ਆਈ.ਸੀ.ਆਈ.ਸੀ.ਆਈ. ਬੈਂਕ  ਦਾ ਬੋਰਡ ਐਮ.ਕੇ. ਸ਼ਰਮਾ ਦੀ ਜਗ੍ਹਾ ਇਕ ਨਵੇਂ ਚੇਅਰਮੈਨ ਦੀ ਤਲਾਸ਼ ਕਰ ਚੁਕਾ ਹੈ।...

Chanda Kochar

ਨਵੀਂ ਦਿੱਲੀ,ਸੀ.ਈ.ਓ. ਚੰਦਾ ਕੋਛੜ ਦੇ ਵਿਵਾਦਾਂ 'ਚ ਘਿਰੇ ਆਈ.ਸੀ.ਆਈ.ਸੀ.ਆਈ. ਬੈਂਕ  ਦਾ ਬੋਰਡ ਐਮ.ਕੇ. ਸ਼ਰਮਾ ਦੀ ਜਗ੍ਹਾ ਇਕ ਨਵੇਂ ਚੇਅਰਮੈਨ ਦੀ ਤਲਾਸ਼ ਕਰ ਚੁਕਾ ਹੈ। ਸ਼ਰਮਾ ਦਾ ਕਾਰਜਕਾਲ ਇਸ ਮਹੀਨੇ ਖ਼ਤਮ ਹੋਣ ਜਾ ਰਿਹਾ ਹੈ ਅਤੇ ਉਹ ਸ਼ਾਇਦ ਦੂਜਾ ਟਰਮ ਨਹੀਂ ਚਾਹੁੰਦੇ। ਬੈਂਕ ਦੇ ਚੇਅਰਮੈਨ ਬਣਨ ਦੀ ਰੇਸ 'ਚ ਬੈਂਕ ਆਫ਼ ਬੜੌਦਾ ਦੇ ਸਾਬਕਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐਮ.ਡੀ. ਮਾਲਿਆ ਸੱਭ ਤੋਂ ਅੱਗੇ ਚੱਲ ਰਹੇ ਹਨ।

ਇਸ ਮਾਮਲੇ ਤੋਂ ਵਾਕਫ਼ ਦੋ ਸੂਤਰਾਂ ਨੇ ਇਹ ਜਾਣਕਾਰੀ ਦਿਤੀ। ਇਕ ਸੂਤਰ ਨੇ ਨੇ ਦਸਿਆ ਕਿ ਬੋਰਡ ਦਾ ਮੰਨਣਾ ਹੈ ਕਿ ਆਈ. ਸੀ. ਆਈ. ਸੀ. ਆਈ. ਬੈਂਕ ਨੂੰ ਮੰਦੀ ਦੇ ਮੌਜੂਦਾ ਦੌਰ 'ਚ ਇਕ ਯੋਗ ਸਾਬਕਾ ਬੈਂਕਰ ਦੀ ਜ਼ਰੂਰਤ ਹੈ। ਅਜੇ ਤਕ ਕੁਝ ਵੀ ਤੈਅ ਨਹੀਂ ਹੋਇਆ ਹੈ ਪਰ ਮਾਲਿਆ ਇਸ ਦੌੜ 'ਚ ਸੱਭ ਤੋਂ ਅੱਗੇ ਦਿਖ ਰਹੇ ਹਨ। ਸੂਤਰਾਂ ਨੇ ਦਸਿਆ ਕਿ ਕੁਝ ਬੋਰਡ ਮੈਂਬਰ 70 ਸਾਲ ਦੇ ਮੌਜੂਦਾ ਚੇਅਰਮੈਨ ਨੂੰ ਅਹੁਦੇ 'ਤੇ ਕੁਝ ਸਮੇਂ ਤਕ ਬਰਕਰਾਰ ਰੱਖਣਾ ਚਾਹੁੰਦੇ ਹਨ ਪਰ ਸ਼ਰਮਾ ਅਜਿਹਾ ਨਹੀਂ ਚਾਹੁੰਦੇ। ਉਨ੍ਹਾਂ ਨੂੰ 1 ਜੁਲਾਈ 2015 ਨੂੰ ਤਿੰਨ ਸਾਲ ਲਈ ਬੈਂਕ ਦਾ ਨਾਨ-ਐਗਜ਼ੀਕਿਊਟਿਵ ਚੇਅਰਮੈਨ ਬਣਾਇਆ ਗਿਆ ਸੀ। 

ਕਾਨੂੰਨ ਮੁਤਾਬਕ ਨਾਨ-ਐਗਜ਼ੀਕਿਊਟਿਵ ਡਾਇਰੈਕਟਰ ਦੇ ਅਪਾਇੰਟਮੈਂਟ ਲਈ ਜ਼ਿਆਦਾਤਰ ਉਮਰ 75 ਸਾਲ ਤੈਅ ਹੈ। ਇਸ ਮਾਮਲੇ ਤੋਂ ਵਾਕਫ਼ ਸੂਤਰਾਂ ਨੇ ਦਸਿਆ ਕਿ ਬੋਰਡ ਨੇ ਪਹਿਲਾਂ ਚੇਅਰਮੈਨ ਦੇ ਅਹੁਦੇ ਲਈ ਇਕ ਨਾਮ ਰਿਜ਼ਰਵ ਬੈਂਕ ਆਫ਼ ਇੰਡੀਆ ਕੋਲ ਭੇਜ ਦਿਤਾ ਸੀ, ਜਿਸ 'ਤੇ ਉਸ ਨੇ ਇਤਰਾਜ਼ ਜਤਾਇਆ ਸੀ।

ਹਾਲਾਂ ਕਿ, ਪਤਾ ਨਹੀਂ ਲਗ ਸਕਿਆ ਹੈ ਕਿ ਕਿਸਦਾ ਨਾਮ ਬੋਰਡ ਨੇ ਭੇਜਿਆ ਸੀ। ਇਕ ਵਿਅਕਤੀ ਨੇ ਨਾਮ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦਸਿਆ ਕਿ ਬੋਰਡ ਅਤੇ ਆਰ.ਬੀ.ਆਈ. ਦਰਮਿਆਨ ਇਸ ਤਰ੍ਹਾਂ ਦੀ ਗੱਲਬਾਤ ਚਲਦੀ ਰਹਿੰਦੀ ਹੈ। ਅਜਿਹੇ 'ਚ ਫ਼ੈਸਲੇ ਜਲਦਬਾਜ਼ੀ 'ਚ ਨਹੀਂ ਹੁੰਦੇ। ਅਸੀਂ ਇਸ ਬਾਰੇ ਜਲਦੀ ਹੀ ਭਵਿੱਖ 'ਚ ਕੁਝ ਫ਼ੈਸਲੇ ਲਵਾਂਗੇ। ਇਸ ਖ਼ਬਰ ਲਈ ਈਮੇਲ ਰਾਹੀਂ ਪੁਛੇ ਗਏ ਸਵਾਲ ਦਾ ਆਈ. ਸੀ. ਆਈ. ਸੀ. ਆਈ. ਬੈਂਕ ਤੋਂ ਜਵਾਬ ਨਹੀਂ ਮਿਲਿਆ।

ਅਪ੍ਰੈਲ 'ਚ ਮਾਲਿਆ ਸਮੇਤ ਬੈਂਕ ਆਫ਼ ਬੜੌਦਾ ਦੇ ਕੁਝ ਹੋਰ ਸਾਬਕਾ ਅਧਿਕਾਰੀਆਂ ਤੋਂ ਸੀ.ਬੀ.ਆਈ. ਨੇ 3,600 ਕਰੋੜ ਰੁਪਏ ਦੇ ਰੋਟੋਮੈਕ ਫ਼ਰਾਡ ਕੇਸ 'ਚ ਪੁਛਗਿਛ ਕੀਤੀ ਸੀ। ਮਾਲਿਆ ਨੇ ਆਈ.ਸੀ.ਆਈ.ਸੀ.ਆਈ. ਬੈਂਕ ਦਾ ਚੇਅਰਮੈਨ ਬਣਨ 'ਚ ਇਹ ਮਾਮਲਾ ਵਿਚਕਾਰ ਆ ਸਕਦਾ ਹੈ ਜਾਂ ਨਹੀਂ, ਇÂ ਪਤਾ ਨਹੀਂ ਚੱਲ ਸਕਿਆ ਹੈ।   (ਏਜੰਸੀ)