ਨਹਿਰਾਂ ਤੋਂ ਪਾਣੀ ਲੈਣ ਵਾਲੀਆਂ ਥਾਵਾਂ 'ਤੇ ਲਗਾਏ ਜਾਣਗੇ ਆਨਲਾਈਨ ਵਾਟਰ ਟੈਸਟਿੰਗ ਮੀਟਰ:ਰਜ਼ੀਆ ਸੁਲਤਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਹਿਰਾਂ ਅਤੇ ਦਰਿਆਵਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਵਾਲੀਆਂ ਥਾਂਵਾਂ 'ਤੇ ਜਲਦ ਆਨਲਾਈਨ ਵਾਟਰ ਕੁਆਲਟੀ ਟੈਸਟਿੰਗ ਮੀਟਰ ਲਗਾਏ ਜਾਣਗੇ ਤਾਂ ਜੋ...

Razia Sultana

ਚੰਡੀਗੜ੍ਹ•, : ਨਹਿਰਾਂ ਅਤੇ ਦਰਿਆਵਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਵਾਲੀਆਂ ਥਾਂਵਾਂ 'ਤੇ ਜਲਦ ਆਨਲਾਈਨ ਵਾਟਰ ਕੁਆਲਟੀ ਟੈਸਟਿੰਗ ਮੀਟਰ ਲਗਾਏ ਜਾਣਗੇ ਤਾਂ ਜੋ ਸੂਬੇ ਦੇ ਵਸਨੀਕਾਂ ਨੂੰ ਪੀਣ ਲਈ ਸਾਫ਼ ਪੀਣ ਯੋਗ ਪਾਣੀ ਮੁਹਈਆ ਕਰਵਾਇਆ ਜਾ ਸਕੇ।” ਇਹ ਪ੍ਰਗਟਾਵਾ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਰਜ਼ੀਆ ਸੁਲਤਾਨਾ ਨੇ ਵਿਭਾਗ ਦੀ ਇਕ ਉੱਚ ਪਧਰੀ ਮੀਟਿੰਗ ਦੌਰਾਨ ਕੀਤਾ।

ਇਸ ਪੂਰੀ ਪ੍ਰਕਿਰਿਆ ਦਾ ਮੁੱਖ ਮੰਤਵ ਪਾਣੀ ਵਿਚੋਂ ਸਾਰੇ ਖ਼ਤਰਨਾਕ ਜਾਂ ਜ਼ਹਿਰੀਲੇ ਭਾਰੇ ਤੱਤ ਖ਼ਤਮ ਕਰ ਕੇ ਪੀਣ ਯੋਗ ਸਵੱਛ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਈਆ ਜਾ ਸਕੇ।ਰਜ਼ੀਆ ਸੁਲਤਾਨਾ ਨੇ ਪ੍ਰੈਸ ਬਿਆਨ ਰਾਹੀ ਦਸਿਆ ਕਿ ਸੂਬੇ ਦੇ ਲੋਕਾਂ ਨੂੰ ਸਾਫ਼ ਤੇ ਸੁਰੱਖਿਅਤ ਪੀਣ ਯੋਗ ਪਾਣੀ ਮੁਹਈਆ ਕਰਵਾਉਣਾ ਸਾਡੀ ਵਿਧਾਨਕ ਤੇ ਨੈਤਿਕ ਜ਼ਿੰਮੇਵਾਰੀ ਹੈ

ਅਤੇ ਇਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਉਨ੍ਹਾਂ ਕਿਹਾ ਕਿ ਸੂਬੇ ਵਿਚ ਪਾਣੀ ਦੇ ਸੋਮਿਆਂ ਦੇ ਦੂਸ਼ਿਤ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਸਰਕਾਰ ਇਨ੍ਹਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾਰ ਨੂੰ ਜਲਦ ਸਾਰੇ ਦਰਿਆਵਾਂ ਤੇ ਨਹਿਰਾਂ ਅਤੇ ਸਾਰੇ ਉਹ ਨਿਕਾਸ ਸਥਾਨ ਜਿਥੋਂ ਪੀਣ ਲਈ ਪਾਣੀ ਲਿਆ ਜਾਂਦਾ ਹੈ,

ਦੀ ਮੈਪਿੰਗ ਕਰਨ ਦੀ ਹਦਾਇਤ ਦਿਤੀ। ਉਨ੍ਹਾਂ ਕਿਹਾ ਕਿ ਜਿਉਂ ਹੀ ਮੈਪਿੰਗ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ, ਸਾਨੂੰ ਪਤਾ ਚਲ ਜਾਵੇਗਾ ਕਿ ਕਿਹੜੀ-ਕਿਹੜੀ ਥਾਂ ਉਤੇ ਮੀਟਰ ਲਾਉਣ ਦੀ ਲੋੜ ਹੈ। ਰਜ਼ੀਆ ਸੁਲਤਾਨਾ ਨੇ ਦਸਿਆ ਕਿ ਵਿਭਾਗ ਵਲੋਂ 210 ਜੂਨੀਅਰ ਇੰਜੀਨੀਅਰਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਇਹ ਭਰਤੀ ਪ੍ਰਕਿਰਿਆ ਥਾਪਰ ਯੂਨੀਵਰਸਟੀ ਵਲੋਂ ਕੀਤੀ ਜਾਵੇਗੀ। ਇਨ੍ਹਾਂ ਭਰਤੀਆਂ ਸਬੰਧੀ ਇਸ਼ਤਿਹਾਰ ਆਉਣ ਵਾਲੇ ਹਫ਼ਤੇ ਜਾਰੀ ਹੋ ਜਾਵੇਗਾ।