ਗੂਰੁ ਕਾਸ਼ੀ ਯੂਨੀਵਰਸਟੀ ਦੇ ਵਿਦਿਆਰਥੀ ਨੌਕਰੀਆਂ ਲਈ ਚੁਣੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅੰਤਿਮ ਇਮਤਿਹਾਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਸਿੱਧ ਕੰਪਨੀਆਂ ਵਿਚ ਨੌਕਰੀਆਂ ਲੈਣ ਲਈ ਨੌਕਰੀ ਮੇਲੇ ਦਾ ਆਯੋਜਨ ਕੀਤਾ ...

Selected Students

ਬਠਿੰਡਾ (ਦਿਹਾਤੀ),ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਅੰਤਿਮ ਇਮਤਿਹਾਨ ਤੋਂ ਬਾਅਦ ਉਨ੍ਹਾਂ ਨੂੰ ਪ੍ਰਸਿੱਧ ਕੰਪਨੀਆਂ ਵਿਚ ਨੌਕਰੀਆਂ ਲੈਣ ਲਈ ਨੌਕਰੀ ਮੇਲੇ ਦਾ ਆਯੋਜਨ ਕੀਤਾ ਗਿਆ। ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਡਾ ਅਮਿੱਤ ਟੁਟੇਜਾ ਨੇ ਦੱਸਿਆਂ ਕਿ ਸਿਖਲਾਈ ਅਤੇ ਪਲੇਸਮੈਂਟ ਸੈੱਲ ਵੱਲੋਂ ਭਾਰਤ ਦੀ ਨਾਮੀ ਕੰਪਨੀ ਫਾਰਮੇਟ ਕੈਮੀਕਲਜ਼ ਪ੍ਰਾਈਵੇਟ ਲਿਮਟਿਡ ਨੇ ਇੰਜੀਨੀਅਰਿੰਗ ਕਾਲਜ ਵਿਖੇ ਯੂਨੀਵਰਸਿਟੀ ਦੇ 5 ਵਿਦਿਆਰਥੀਆਂ ਦੀ ਚੋਣ ਕੀਤੀ।

ਵਿਦਿਆਰਥੀਆਂ ਨੇ ਚੋਣ ਪ੍ਰਕਿਰਿਆ ਵਿਚ ਵਧੀਆ ਤਰੀਕੇ ਨਾਲ ਹਿੱਸਾ ਲਿਆ ਜਦਕਿ ਕੰਪਨੀ ਵਿਚ ਚੋਣ ਕਰਵਾਉਣ ਦਾ ਸਿਹਰਾ ਯੂਨੀਵਰਸਿਟੀ ਦੇ ਸੀ.ਆਰ.ਸੀ ਸੈੱਲ ਅਤੇ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ। ਜਿਨ੍ਹਾਂ ਨੇ ਅਜਿਹੇ ਮੌਕਿਆਂ ਦੀ ਸਹੀ ਵਰਤੋਂ ਕਰਨ ਲਈ ਸਮਰੱਥ ਬਣਾਇਆ ਹੈ। ਯੂਨੀਵਰਸਿਟੀ ਦੇ ਐਮ.ਡੀ ਸੁਖਰਾਜ ਸਿੰਘ ਸਿੱਧੂ ਅਤੇ ਉਪਕੁਲਪਤੀ ਕਰਨਲ ਡਾ ਭੁਪਿੰਦਰ ਸਿੰਘ ਧਾਲੀਵਾਲ ਨੇ ਕਾਰਪੋਰੇਟ ਰਿਸੋਰਸ ਸੈੱਲ ਦੇ ਸੁਚੱਜੇ ਉੱਦਮ ਦੀ ਸ਼ਲਾਘਾ ਕਦਿਆਂ ਅਜਿਹੇ ਦੌਰੇ ਨਿਰੰਤਰ ਚੱਲਦੇ ਰਹਿਣ ਦੀ ਸਲਾਹ ਦਿੱਤੀ,

ਜਿਸ ਸਦਕਾ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨੌਕਰੀਆਂ ਦੇ ਯੋਗ ਬਣਾਇਆ ਜਾ ਸਕੇ। ਇਸ ਮੌਕੇ ਡਾ ਅਸ਼ਵਨੀ ਸੇਠੀ, ਡਾਇਰੈਕਟਰ ਪੀ ਐਂਡ ਡੀ ਨੇ ਕਿਹਾ ਕਿ ਅਜਿਹੇ ਪਲੇਟਫਾਰਮ ਉਨ੍ਹਾਂ ਵਿਦਿਆਰਥੀਆਂ ਲਈ ਮਹੱਤਵਪੂਰਨ ਹਨ ਜੋ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਪੜਚੋਲ ਕਰਨ ਵਿੱਚ ਸਹਾਈ ਹੋਣਗੇ। ਡਾ. ਵਰਿੰਦਰ ਸਿੰਘ, ਡੀਨ ਇੰਜੀਨੀਅਰਿੰਗ ਨੇ ਯਕੀਨ ਦਿਵਾਇਆ ਕਿ ਭਵਿੱਖ ਵਿਚ ਵੀ ਬਹੁ-ਰਾਸ਼ਟਰੀ ਕੰਪਨੀਆਂ ਦੀ ਅਜਿਹੀਆਂ ਚੋਣ ਪ੍ਰਕਰੀਆਂ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਵੱਲੋਂ ਬੇ-ਰੋਕ ਉਪਰਾਲੇ ਕੀਤੇ ਜਾਣਗੇ।