ਬੀਤੇ 24 ਘੰਟੇ 'ਚ ਸੂਬੇ ਅੰਦਰ 56 ਨਵੇ ਕਰੋਨਾ ਕੇਸ ਦਰਜ਼, ਕੁੱਲ ਗਿਣਤੀ 2500 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜ਼ੀ ਫੜੀ ਹੈ। ਇਸੇ ਤਰ੍ਹਾਂ ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ 56 ਨਵੇਂ ਕੇਸ ਦਰਜ਼ ਹੋਏ ਹਨ।

Covid 19

ਚੰਡੀਗੜ੍ਹ : ਪੰਜਾਬ ਵਿਚ ਕਰੋਨਾ ਵਾਇਰਸ ਦੇ ਕੇਸਾਂ ਨੇ ਇਕ ਵਾਰ ਫਿਰ ਤੋਂ ਤੇਜ਼ੀ ਫੜੀ ਹੈ। ਇਸੇ ਤਰ੍ਹਾਂ ਬੀਤੇ 24 ਘੰਟਿਆਂ ਵਿਚ ਪੰਜਾਬ ਵਿਚ 56 ਨਵੇਂ ਕੇਸ ਦਰਜ਼ ਹੋਏ ਹਨ। ਜਿਸ ਤੋਂ ਬਾਅਦ ਸੂਬੇ ਵਿਚ ਕਰੋਨਾ ਵਾਇਰਸ ਦੇ ਕੁ੍ੱਲ ਕੇਸਾਂ ਦੀ ਗਿਣਤੀ ਵੱਧ ਕੇ 2510 ਹੋ ਗਈ ਹੈ ਅਤੇ ਨਾਲ ਹੀ ਰਾਹਤ ਦੀ ਖਬਰ ਇਹ ਵੀ ਹੈ ਕਿ ਹੁਣ ਤੱਕ 2043 ਲੋਕ ਇਸ ਮਹਾਂਮਾਰੀ ਨੂੰ ਮਾਤ ਦੇ ਕੇ ਠੀਕ ਵੀ ਹੋ ਚੁੱਕੇ ਹਨ।

ਸਭ ਤੋਂ ਜ਼ਿਆਦਾ ਕੇਸ ਲੁਧਿਆਣਾ 'ਚ 23 ਸਾਹਮਣੇ ਆਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿੱਚ 15 ਹੋਰ ਵਿਅਕਤੀਆਂ ਸੰਕਰਮਣ ਦਾ ਸ਼ਿਕਾਰ ਹੋਣ ਤੋਂ ਬਾਅਦ ਜ਼ਿਲ੍ਹੇ ਵਿੱਚ ਪੀੜਤਾਂ ਦੀ ਗਿਣਤੀ 405 ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਪਠਾਨਕੋਟ ਵਿੱਚ ਵੀ ਲਗਾਤਾਰ ਨਵੇਂ ਕੇਸ ਸਾਹਮਣੇ ਆ ਰਹੇ ਹਨ ਤੇ ਬੁੱਧਵਾਰ ਤੋਂ ਅੱਜ ਤੱਕ ਇਸ ਨੀਮ ਪਹਾੜੀ ਖੇਤਰ ਵਿੱਚ 4 ਨਵੇਂ ਕੇਸ ਰਿਪੋਰਟ ਹੋਏ ਹਨ। ਜਲੰਧਰ ਵਿੱਚ 4, ਬਠਿੰਡਾ ਵਿੱਚ 3, ਫਾਜ਼ਿਲਕਾ, ਮੁਕਤਸਰ, ਰੋਪੜ, ਨਵਾਂਸ਼ਹਿਰ, ਸੰਗਰੂਰ, ਹੁਸ਼ਿਆਰਪੁਰ ਤੇ ਗੁਰਦਾਸਪੁਰ ਵਿੱਚ ਇੱਕ-ਇੱਕ ਨਵਾਂ ਕੇਸ ਸਾਹਮਣੇ ਆਇਆ ਹੈ।

ਉਧਰ ਸਿਹਤ ਵਿਭਾਗ ਦਾ ਕਹਿਣਾ ਹੈ ਕਿ 39 ਨਵੇਂ ਆਏ ਮਾਮਲਿਆਂ ਵਿਚੋਂ 8 ਕੇਸ ਅਜਿਹੇ ਹਨ ਜਿਹੜੇ ਕਿ ਦੂਜੇ ਦੇਸ਼ਾਂ ਜਾਂ ਦੂਜੇ੍ ਸੂਬਿਆਂ ਵਿਚੋਂ ਆਏ ਹਨ। ਪਰ ਕਈ ਅਜਿਹੇ ਕੇਸ ਵੀ ਸਾਹਮਣੇ ਆਏ ਹਨ, ਜਿਨ੍ਹਾਂ ਬਾਰੇ ਸੰਕਰਮਿਤ ਹੋਣ ਦੇ ਸਰੋਤਾਂ ਬਾਰੇ ਪਤਾ ਹੀ ਨਹੀਂ ਲੱਗਾ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ ਹੁਣ ਤੱਕ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਉਧਰ ਸਿਹਤ ਵਿਭਾਗ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ  ਹੈ ਕਿ ਇਨ੍ਹਾਂ ਹੋਈਆਂ ਮੌਤਾਂ ਵਿਚੋਂ 90 ਫੀਸਦੀ ਦੇ ਕਰੀਬ ਵਿਅਕਤੀ ਅਜਿਹੇ ਸਨ ਜਿਹੜੇ ਪਹਿਲਾਂ ਹੀ ਕਿਸੇ ਨਾ ਕਿਸੇ ਬਿਮਾਰੀ ਦੇ ਸ਼ਿਕਾਰ ਸਨ। ਦੱਸ ਦੱਈਏ ਕਿ ਹਣ ਸੂਬੇ ਵਿਚ 325 ਵਿਅਕਤੀ ਇਲਾਜ਼ ਅਧੀਨ ਚੱਲ ਰਹੇ ਹਨ। ਇਸ ਤੋਂ ਇਲਾਵਾ ਹੁਣ ਤੱਕ ਪੰਜਾਬ ਵਿਚ 1,06,933 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ।