ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜੂਨ 1984 ਦੇ ਘ¾ਲੂਘਾਰੇ ਦੇ ਰੋਸ ਵਜੋਂ ਕਾਲਾ ਦਿਵਸ ਮਨਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਜੂਨ 1984 ਦੇ ਘ¾ਲੂਘਾਰੇ ਦੇ ਰੋਸ ਵਜੋਂ ਕਾਲਾ ਦਿਵਸ ਮਨਾਇਆ

1


ਗੁਰੂਹਰਸਹਾਏ 5 ਜੂਨ (ਮਨਜੀਤ ਸਾਉਣਾ) : ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ’ਚ ਅੱਜ 4 ਜੂਨ ਵਾਲੇ ਦਿਨ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਉੱਪਰ 1984 ’ਚ ਕੀਤੇ ਬਲਿਊ ਸਟਾਰ ਉਪਰੇਸ਼ਨ ਦੀ ਨਿਖੇਧੀ ਕਰਦੇ ਹੋਏ ਅੱਜ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜਿਅ ਗਿਆ ਅਤੇ ਐੱਸ ਡੀ ਐੱਮ ਗੁਰੂ ਹਰਸਹਾਏ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਥੇਬੰਦੀ ਨੇ ਸਾਰੇ ਪੰਜਾਬ ’ਚ ਕਾਲਾ ਦਿਨ ਮਨਾਉਣ ਦਾ ਸੱਦਾ ਦਿਤਾ ਸੀ।
ਜਾਣਕਾਰੀ ਦਿੰਦਿਆਂ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਕਿਹਾ ਕਿ 4 ਜੂਨ 1984 ਨੂੰ ਭਾਰਤ ਸਰਕਾਰ ਨੇ ਆਪਣੀਆਂ ਸਿਆਸੀ ਲੋੜਾਂ ਨੂੰ ਪੂਰੀਆਂ ਕਰਨ ਲਈ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਤੇ ਸਿੱਖਾਂ ਦੀਆਂ ਭਾਵਨਾ ਨੂੰ ਕੁਚਲ ਕੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਜੋ ਕਿ ਬਹੁਤ ਬੱਜਰ ਗੁਨਾਹ ਸੀ।

ਇਸ ਪੂਰੇ ਘਟਨਾ ਕਰਮ ਵਿਚ ਪੰਜਾਬ ਦਾ ਕੋਈ ਕਸੂਰ ਨਹੀਂ ਸੀ ਪਰ ਪੰਜਾਬ ਦੇ ਲੋਕਾਂ ਦਾ ਵੱਡੀ ਪੱਧਰ ਤੇ ਕਤਲੇਆਮ ਕੀਤਾ ਗਿਆ ਜਿਸਦੀ ਅਸੀ ਨਿਖੇਧੀ ਕਰਦੇ ਹਾਂ ਤੇ ਅੱਜ ਦੇ ਮੰਗ ਪੱਤਰ ਰਾਹੀ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਵਾਜਬ ਅਤੇ ਤਰਕਸੰਗਤ ਮੰਗਾਂ ਵੱਲ ਧਿਆਨ ਦੇ ਕੇ ਇਹਨਾਂ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਤੇ ਕੀਤੇ ਫੌਜੀ ਹਮਲੇ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੈ ਇਸ ਲਈ ਪਾਰਲੀਮੈਂਟ ਵਿੱਚ ਅਫ਼ਸੋਸ ਦਾ ਮਤਾ ਪਾ ਕੇ ਦੁਨੀਆ ਭਰ ਦੀ ਸਿੱਖ ਜੰਤਾਂ ਤੋਂ ਮੁਆਫ਼ੀ ਮੰਗੀ ਜਾਵੇ ਇਸੇ ਲੜੀ ’ਚ ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਨਵੰਬਰ 1984 ’ਚ ਸਿੱਖਾਂ ਦੇ ਕੀਤੇ ਕਤਲੇਆਮ ਦਾ ਵੀ ਸੰਸਦ ਵਿਚ ਅਫ਼ਸੋਸ ਮਤਾ ਪਾਸ ਕੀਤਾ ਜਾਵੇ ਅਤੇ ਸਿੱਖ ਕਤਲੇਆਮ ਦੇ ਜ਼ਿੰਮੇਵਾਰ ਸਾਰੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਤੀਆਂ ਜਾਣ।


ਉਹਨਾਂ ਕਿਹਾ ਕੇ ਸਤਲੁਜ ਬਿਆਸ ਦੇ ਪਾਣੀਆਂ ਉੱਪਰ  ਰਿਪੇਰੀਅਨ ਕਾਨੂੰਨ ਮੁਤਾਬਕ ਪਹਿਲਾ ਹੱਕ ਪੰਜਾਬ ਦਾ ਬਣਦਾ ਹੈ ਇਸ ਲਈ ਪੰਜਾਬ ਦੀ ਧਰਤੀ ਨੂੰ 100% ਸਿੰਜਣ ਦਾ ਇੰਤਜ਼ਾਮ ਕਰ ਕੇ ਅਤੇ ਪੀਣ ਦੇ ਪਾਣੀ ਦਾ ਇੰਤਜ਼ਾਮ ਕਰ ਕੇ ਹੀ ਬਗੈਰ ਰਿਪੇਰੀਅਨ ਰਾਜਾਂ ਜਿਵੇਂ ਕਿ ਹਰਿਆਣਾ ਜਾਂ ਰਾਜਸਥਾਨ ਨੂੰ ਪਾਣੀ ਦਿਤਾ ਜਾਵੇ ਕਿਉਂਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਸਤਲੁਜ-ਯਮੁਨਾ ਲਿੰਕ ਨਹਿਰ ਅਤੇ ਹਾਂਸੀ-ਬੁਟਾਣਾ ਨਹਿਰਾਂ ਨੂੰ ਚਲਾਉਣ ਦੀ ਕੋਸਿਸ਼ ਬੰਦ ਕੀਤੀ ਜਾਵੇ  ਸੰਘਾਤਮਕ (ਫ਼ੈਡਰਲ) ਭਾਰਤੀ ਢਾਂਚੇ ’ਚ ਵੱਧ ਅਧਿਕਾਰਾਂ ਵਾਲੇ ਖੁਦ ਮੁਖਤਿਆਰ  ਪੰਜਾਬੀ ਸੂਬੇ ਦੀ ਗਾਰੰਟੀ ਕੀਤੀ ਜਾਵੇ ਚੰਡੀਗੜ੍ਹ ਪੰਜਾਬ ਦਾ ਹੈ ਇਸਨੂੰ ਕੇਵਲ ਪੰਜਾਬ ਦੀ ਰਾਜਧਾਨੀ ਹੀ ਰਖਿਆ ਜਾਵੇ।  ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਜਾ ਕੇ ਅਪਣੇ ਹਾਕਮਾਂ ਸਾਹਮਣੇ ਮੁਜਾਹਰੇ ਕਰਨ ਦਾ ਹੱਕ ਤਾਂ ਹੀ ਮਿਲੇਗਾ ਜੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੋਵੇਗਾ।


ਹਰਿਆਣਾ ਅਤੇ ਹਿਮਾਚਲ ਵਿੱਚ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਲ ਕੀਤੇ ਜਾਣ ਜਿਹੜੇ ਵੀ ਸਿਆਸੀ ਕੈਦੀ ਪੂਰੀਆਂ ਸਜਾਵਾਂ ਕੱਟ ਚੁੱਕੇ ਹਨ ਅਤੇ ਸਾਰੇ ਭਾਰਤ ‘ਚ ਅੱਜ ਵੀ ਜੇਲ੍ਹੀਂ ਡੱਕੇ ਸਿਆਸੀ ਕੈਦੀਆਂ ਨੂੰ ਰਿਹਾ ਕੀਤਾ ਜਾਵੇ ਅੱਜ ਦੇ ਰੋਸ ਪ੍ਰਦਰਸ਼ਨ ਨੂੰ ਕਰਾਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ, ਜ਼ਿਲ੍ਹਾ ਆਗੂ ਦੇਸ ਰਾਜ ਬਾਜੇ ਕੇ, ਬਲਾਕ ਆਗੂ ਸੁਖਦੇਵ ਸਿੰਘ ਮਹਿਮਾ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਕਨਵੀਨਰ ਜ਼ੈਲ ਸਿੰਘ ਚੱਪਾਅੜਿੱਕੀ,  ਟੈਕਨੀਕਲ ਸਰਵਿਸ ਯੂਨੀਅਨ ਆਗੂ ਸ਼ਿੰਗਾਰ ਚੰਦ ਨੇ ਸੰਬੋਧਨ ਕੀਤਾ।