ਅੰਮ੍ਰਿਤਸਰ ਕੌਮਾਂਤਰੀ ਸਰਹੱਦ ਤੋਂ ਘੁਸਪੈਠੀਆ ਗ੍ਰਿਫ਼ਤਾਰ, BSF ਵਲੋਂ ਕੀਤੀ ਜਾ ਰਹੀ ਹੈ ਪੁੱਛਗਿੱਛ
ਪਾਕਿਸਤਾਨ ਦੇ ਪਿੰਡ ਬਬਾਣੀਆਂ ਦਾ ਰਹਿਣ ਵਾਲਾ ਹੈ ਸ਼ਾਹਿਦ ਅਲੀ
BSF arrested an intruder from Amritsar International Border
ਅੰਮ੍ਰਿਤਸਰ : ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਤੋਂ ਬੀ ਐਸ ਐਫ ਨੇ ਇਕ ਘੁਸਪੈਠੀਏ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਘੁਸਪੈਠੀਏ ਦੀ ਪਛਾਣ ਸ਼ਾਹਿਦ ਅਲੀ ਵਜੋਂ ਹੋਈ ਹੈ ਅਤੇ ਇਹ ਪਾਕਿਸਤਾਨ ਦੇ ਪਿੰਡ ਬਬਾਣੀਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਬੀਐਸਐਫ ਵੱਲੋਂ ਲਗਾਤਾਰ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਪੁੱਛ ਪੜਤਾਲ ਦੌਰਾਨ ਕੁਝ ਅਹਿਮ ਸੁਰਾਗ਼ ਮਿਲਣ ਦੀ ਆਸ ਵੀ ਜਤਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਇਸ ਘੁਸਪੈਠੀਏ ਨੂੰ ਬੀ ਐੱਸ ਐੱਫ ਦੀ ਬੀਓਪੀ ਰੀਅਲ ਕੱਕੜ ਪੋਸਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।