ਨਾਬਾਲਗ਼ ਨਾਲ ਜਬਰ-ਜਨਾਹ ਦੇ ਦੋਸ਼ 'ਚ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਗਲੇ ਪਿੰਡ ਦੇ ਇਕ ਨੌਜਵਾਨ ਵਲੋਂ ਨਾਬਾਲਗ਼ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਹਰਜਿੰਦਰ ਸਿੰਘ...

Raped

ਅਹਿਮਦਗੜ੍ਹ: ਲਾਗਲੇ ਪਿੰਡ ਦੇ ਇਕ ਨੌਜਵਾਨ ਵਲੋਂ ਨਾਬਾਲਗ਼ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਵਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਦੀ ਨਾਬਾਲਗ਼ ਲੜਕੀ ਜੋ 11ਵੀਂ ਜਮਾਤ 'ਚ ਪੜ੍ਹਦੀ ਹੈ, ਵਲੋਂ ਦਿਤੇ ਬਿਆਨ ਅਨੁਸਾਰ ਕਰੀਬ ਡੇਢ ਸਾਲ ਪਹਿਲਾਂ ਧਰਮਿੰਦਰ ਸਿੰਘ ਉਰਫ 'ਭਿੱਤੀ' ਨਾਂ ਦੇ ਨੌਜਵਾਨ ਨੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਦੋਸਤੀ ਕਰ ਲਈ।

ਧਰਮਿੰਦਰ ਨੇ ਪੀੜਤ ਨਾਬਾਲਗ਼ ਨੂੰ ਇਕ ਮੋਬਾਈਲ ਵੀ ਲੈ ਕੇ ਦਿਤਾ ਜਿਸ ਰਾਹੀਂ ਉਹ ਲੜਕੀ ਨਾਲ ਗੱਲਬਾਤ ਕਰਦਾ ਹੁੰਦਾ ਸੀ। ਭਿੱਤੀ ਪਿਛਲੇ ਸਾਲ 30 ਅਕਤੂਬਰ ਨੂੰ ਕਰੀਬ 8 ਵਜੇ ਉਸ ਨੂੰ ਅਪਣੀ ਗੱਡੀ 'ਚ ਬਿਠਾ ਕੇ ਲਾਗਲੇ ਪਿੰਡ ਘੁੰਗਰਾਣੇ ਦੇ ਇਕ ਮਕਾਨ ਵਿਚ ਲੈ ਗਿਆ। ਮੁਲਜ਼ਮ ਭਿੱਤੀ ਨੇ ਪੀੜਤਾ ਨੂੰ ਕਿਹਾ ਕਿ ਇਹ ਮਕਾਨ ਉਸ ਦੇ ਮਾਮੇ ਦਾ ਹੈ ਅਤੇ ਸਾਰਾ ਪਰਵਾਰ ਕਿਤੇ ਬਾਹਰ ਗਿਆ ਹੋਇਆ ਹੈ।

ਇਸ ਉਪਰੰਤ ਭਿੱਤੀ ਨੇ ਉਸ ਨਾਲ ਮਰਜ਼ੀ ਤੋਂ ਬਿਨਾ ਜਬਰ-ਜਨਾਹ ਕੀਤਾ ਅਤੇ ਸ਼ਾਮ 5 ਵਜੇ ਦੇ ਕਰੀਬ ਉਸ ਦੇ ਪਿੰਡ ਦੇ ਬਾਹਰ ਗੁਰਦਵਾਰੇ ਕੋਲ ਛੱਡ ਦਿਤਾ। ਉਪਰੰਤ ਧਰਮਿੰਦਰ ਨੇ 3 ਮਾਰਚ, 9 ਮਈ ਅਤੇ 28 ਮਈ 2018 ਨੂੰ ਵੀ ਪਿੰਡ ਗੁੱਜਰਵਾਲ ਵਿਖੇ ਮੋਟਰ 'ਤੇ ਲਿਜਾ ਕੇ ਉਸ ਦੀ ਮਰਜ਼ੀ ਵਿਰੁਧ ਜਬਰ ਜਨਾਹ ਕੀਤਾ। ਪੀੜਤਾ ਅਨੁਸਾਰ ਜੂਨ 2018 ਤਂੋ ਉਕਤ ਨੌਜਵਾਨ ਉਸ ਨਾਲ ਵਿਆਹ ਕਰਵਾਉਣ ਤੋਂ ਟਾਲਮਟੋਲ ਕਰਨ ਲੱਗ ਗਿਆ ਅਤੇ ਪਰਵਾਰ ਨੂੰ ਮਾਰ ਦੇਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ।

ਪੀੜਤ ਲੜਕੀ ਵਲੋਂ ਪੁਲਿਸ ਨੂੰ ਇਸ ਸਬੰਧੀ ਕੀਤੀ ਸ਼ਿਕਾਇਤ ਵਿਚ ਲਿਖਾਏ ਬਿਆਨਾਂ ਦੀ ਉਸ ਦੀ ਮਾਤਾ ਵਲੋਂ ਤਾਈਦ ਕਰਨ 'ਤੇ ਥਾਣਾ ਅਹਿਮਦਗੜ੍ਹ ਸ਼ਹਿਰੀ 'ਚ ਧਰਮਿੰਦਰ ਸਿੰਘ ਉਰਫ਼ 'ਭਿੱਤੀ ਵਾਸੀ ਅਹਿਮਦਗੜ੍ਹ ਛੰਨਾ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।