ਮੋਗਾ: ਟਿਕ-ਟਾਕ ਸਟਾਰ 5 ਸਾਲਾ ਬੱਚੀ ਨੂਰਪ੍ਰੀਤ ਦੇ ਮਾਤਾ ਪਿਤਾ ਸਤਨਾਮ ਸਿੰਘ ਤੇ ਜਸਵੀਰ ਕੌਰ ਨੇ ਰੋਜ਼ਾਨਾ ਸਪੋਕਸਮੈਨ ਟੀਮ ਨੂੰ ਇੰਟਰਵਿਊ ਦੌਰਾਨ ਦਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਉਹਨਾਂ ਖਿਲਾਫ ਸੋਸ਼ਲ ਮੀਡੀਆ ਤੇ ਕਾਫੀ ਕੁੱਝ ਬੋਲਿਆ ਜਾ ਰਿਹਾ ਹੈ ਜੋ ਬਿਲਕੁੱਲ ਝੂਠ ਅਤੇ ਗਲਤ ਹੈ।
ਨੂਰ ਦੇ ਪਿਤਾ ਨੇ ਦਸਿਆ ਕਿ ਉਸ ਨੇ ਕਦੇ ਜ਼ਿੰਦਗੀ ਵਿਚ ਨਸ਼ਾ ਨਹੀਂ ਕੀਤਾ ਜਦੋਂ ਦਿਹਾੜੀ ਜਾਂਦਾ ਸੀ ਤਾਂ ਉਦੋਂ ਥੋੜਾ ਜਿਹਾ ਜਰਦਾ ਜ਼ਰੂਰ ਲਗਾ ਲੈਂਦਾ ਸੀ। ਪਰ ਜਦੋਂ ਜਗਾਧਰੀ ਵਾਲੇ ਬਾਬਾ ਜੀ ਨੇ ਗੁਰੂ ਲੜ ਲੱਗਣ ਲਈ ਅਤੇ ਅੰਮ੍ਰਿਤਪਾਨ ਕਰਨ ਲਈ ਕਿਹਾ ਸੀ ਤਾਂ ਉਹਨਾਂ ਪਤੀ-ਪਤਨੀ ਨੇ ਇਸ ਦਾ ਮੰਨ ਬਣਾ ਲਿਆ। ਉਸ ਦਿਨ ਤੋਂ ਉਸ ਨੇ ਜਰਦਾ ਲਗਾਉਣਾ ਵੀ ਛੱਡ ਦਿੱਤਾ।
ਉਹਨਾਂ ਦਸਿਆ ਕਿ ਉਹਨਾਂ ਨੂੰ ਵਰੁਣ ਅਤੇ ਸਨਦੀਪ ਵੱਲੋਂ ਸੋਸ਼ਲ ਮੀਡੀਆ ਤੇ ਬਹੁਤ ਗਲਤ ਬੋਲਿਆ ਗਿਆ ਹੈ ਤੇ ਉਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਵੱਲੋਂ ਵੀ ਬੁਰਾ ਭਲਾ ਕਿਹਾ ਗਿਆ ਹੈ। ਉੱਥੇ ਹੀ ਨੂਰ ਦੀ ਮਾਤਾ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਵੀ ਅਪਣੀ ਬੱਚੀ ਨੂੰ ਵੀਡੀਓ ਬਣਾਉਣ ਤੋਂ ਨਹੀਂ ਰੋਕਿਆ। ਪਰ ਉਹ ਵਾਰ-ਵਾਰ ਉਹਨਾਂ ਦੇ ਗਲਤ ਇਲਜ਼ਾਮ ਲਗਾ ਰਹੇ ਹਨ।
ਜਦੋਂ ਪਹਿਲਾਂ ਵੀ ਉਹਨਾਂ ਦੀ ਹੋਰ ਪੰਜਾਬੀ ਚੈਨਲ ਵੱਲੋਂ ਇੰਟਰਵਿਊ ਲਈ ਗਈ ਸੀ ਤਾਂ ਉਸ ਸਮੇਂ ਡਾਕਟਰ ਉਸ ਵੀਡੀਉ ਵਿਚ ਮੌਜੂਦ ਸਨ। ਉਸ ਗੱਲ ਨੂੰ ਸਪੱਸ਼ਟ ਕਰਦੇ ਹੋਏ ਉਹਨਾਂ ਕਿਹਾ ਕਿ ਉਹਨਾਂ ਨੂੰ ਖਾਸ ਤੌਰ ਤੇ ਇੰਟਰਵਿਊ ਲਈ ਨਹੀਂ ਬੁਲਾਇਆ ਗਿਆ ਸੀ ਸਗੋਂ ਆਪ ਆ ਕੇ ਬੈਠ ਗਏ ਸਨ। ਜਦੋਂ ਇੰਟਰਵਿਊ ਖ਼ਤਮ ਹੋਈ ਤਾਂ ਉਹਨਾਂ ਨੇ ਡਾਕਟਰ ਨੂੰ ਕਿਹਾ ਕਿ ਉਹਨਾਂ ਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ।
ਉਹਨਾਂ ਨੂੰ ਇਹ ਵੀ ਕਾਰਨ ਪਤਾ ਨਹੀਂ ਹੈ ਕਿ ਉਹ ਨੂਰਪ੍ਰੀਤ ਨਾਲ ਵੀਡੀਓ ਕਿਉਂ ਨਹੀਂ ਬਣਾਉਣਾ ਚਾਹੁੰਦੇ। ਉਹਨਾਂ ਨੇ ਦਸਿਆ ਕਿ ਸਾਡੇ ਕੋਲ ਕੋਈ 18-20 ਲੱਖ ਰੁਪਏ ਨਹੀਂ ਹਨ ਤੇ ਸਾਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ। ਸਾਡੀ ਨੰਨ੍ਹੀ ਬੱਚੀ ਨੂਰ ਪ੍ਰੀਤ ਤੇ ਉਸ ਦੀ ਮਾਤਾ ਖਿਲਾਫ ਕਾਫੀ ਗੰਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ। ਅਸੀਂ ਸਾਰੇ ਪੈਸਿਆਂ ਦਾ ਹਿਸਾਬ ਦੇਣ ਨੂੰ ਤਿਆਰ ਹਾਂ।
ਨੂਰ ਨੇ ਅਪਣੇ ਚਾਹੁਣ ਵਾਲਿਆਂ ਨੂੰ ਦਸਿਆ ਕਿ ਯਿਊਟਿਊਬ ਅਤੇ ਇੰਸਟਾਗ੍ਰਾਮ ਤੇ ਸਨਦੀਪ ਨੇ ਪੇਜ਼ ਬਣਾਇਆ ਹੈ ਤੇ ਸਾਡੀਆਂ ਵੀਡਓ ਉੱਥੇ ਦੇਖਿਆ ਕਰੋ ਕਿਉਂ ਕਿ ਟਿਕ-ਟਾਕ ਬੰਦ ਹੋ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।