ਦੇਸ਼ 'ਚ ਕੋਰੋਨਾ ਦੇ 43 ਹਜ਼ਾਰ ਨਵੇਂ ਮਾਮਲੇ ਆਏ 

ਏਜੰਸੀ

ਖ਼ਬਰਾਂ, ਪੰਜਾਬ

ਦੇਸ਼ 'ਚ ਕੋਰੋਨਾ ਦੇ 43 ਹਜ਼ਾਰ ਨਵੇਂ ਮਾਮਲੇ ਆਏ 

image

ਨਵੀਂ ਦਿੱਲੀ, 4 ਜੁਲਾਈ : ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ 'ਚ 43,071 ਨਵੇਂ ਮਾਮਲੇ ਸਾਹਮਣੇ ਆਏ ਹਨ | ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵੱਧ ਕੇ 3,05,45,433 ਹੋ ਗਈ, ਜਦਕਿ ਵਾਇਰਸ ਦੇ ਇਲਾਜ ਅਧੀਨ ਮਾਮਲੇ ਘੱਟ ਹੋ ਕੇ 4,85,350 ਹੋ ਗਏ | 
ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ  ਇਹ ਜਾਣਕਾਰੀ ਦਿਤੀ | ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿਚ ਵਾਇਰਸ ਕਾਰਨ 955 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਿ੍ਤਕਾਂ ਦੀ ਗਿਣਤੀ ਵੱਧ ਕੇ 4,02,005 ਹੋ ਗਈ | ਮੰਤਰਾਲਾ ਨੇ ਦਸਿਆ ਕਿ ਦੇਸ਼ ਵਿਚ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਘੱਟ ਹੋ ਕੇ 4,85,350 ਰਹਿ ਗਈ |   (ਏਜੰਸੀ)