ਸਿੱਧੂ ਮੂਸੇਵਾਲਾ ਮਾਮਲਾ: 13 ਜੁਲਾਈ ਤੱਕ ਪੁਲਿਸ ਰਿਮਾਂਡ ’ਤੇ 2 ਸ਼ੂਟਰਾਂ ਸਣੇ 4 ਮੁਲਜ਼ਮ
ਰਿਮਾਂਡ ਤੋਂ ਬਾਅਦ ਹੁਣ ਉਹਨਾਂ ਨੂੰ ਸਖ਼ਤ ਸੁਰੱਖਿਆ ਹੇਠ ਖਰੜ ਲਿਆਂਦਾ ਜਾਵੇਗਾ।
ਮਾਨਸਾ: ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਪ੍ਰਿਆਵਰਤ ਫੌਜੀ, ਸ਼ੂਟਰ ਕਸ਼ਿਸ਼ ਅਤੇ ਦੀਪਕ ਤੇ ਕੇਸ਼ਵ ਦਾ 13 ਜੁਲਾਈ ਤੱਕ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਅੱਜ ਸਵੇਰੇ 4 ਵਜੇ ਇਹਨਾਂ ਚਾਰ ਮੁਲਜ਼ਮਾਂ ਨੂੰ ਮਾਨਸਾ ਲੈ ਕੇ ਪਹੁੰਚੀ ਸੀ। ਰਿਮਾਂਡ ਤੋਂ ਬਾਅਦ ਹੁਣ ਉਹਨਾਂ ਨੂੰ ਸਖ਼ਤ ਸੁਰੱਖਿਆ ਹੇਠ ਖਰੜ ਲਿਆਂਦਾ ਜਾਵੇਗਾ। ਜਿੱਥੇ ਮੂਸੇਵਾਲਾ ਕਤਲ ਕਾਂਡ ਦੇ ਮਾਸਟਰ ਮਾਇੰਡ ਦੱਸੇ ਜਾ ਰਹੇ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਜੱਗੂ ਭਗਵਾਨਪੁਰੀਆ ਤੋਂ ਪਹਿਲਾਂ ਹੀ ਪੁੱਛਗਿੱਛ ਕੀਤੀ ਜਾ ਰਹੀ ਹੈ।
Court
ਦਿੱਲੀ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਿਹਾੜ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਮਾਨਸਾ ਪੁਲਿਸ ਅਦਾਲਤ ਤੋਂ ਟਰਾਂਜ਼ਿਟ ਰਿਮਾਂਡ ਲੈ ਕੇ ਇਹਨਾਂ ਮੁਲਜ਼ਮਾਂ ਨੂੰ ਪੰਜਾਬ ਲੈ ਆਈ ਹੈ। ਦੱਸ ਦੇਈਏ ਕ ਮੂਸੇਵਾਲਾ ਹੱਤਿਆਕਾਂਡ ਵਿਚ ਵਰਤੇ ਗਏ ਹਥਿਆਰਾਂ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ। ਫੌਜੀ ਨੇ ਦਿੱਲੀ ਪੁਲਿਸ ਦੇ ਸਾਹਮਣੇ ਦਾਅਵਾ ਕੀਤਾ ਕਿ ਕਤਲ ਦੇ ਦੋ ਦਿਨ ਬਾਅਦ ਇਕ ਅਣਪਛਾਤੇ ਵਿਅਕਤੀ ਨੇ ਹਥਿਆਰ ਲੈ ਲਏ ਸੀ। ਇਸ ਦੇ ਨਾਲ ਹੀ ਮਾਨਸਾ 'ਚ ਪੰਜਾਬ-ਹਰਿਆਣਾ ਸਰਹੱਦ 'ਤੇ ਮਿੱਟੀ 'ਚ ਦੱਬ ਕੇ ਹਥਿਆਰਾਂ ਨੂੰ ਛੁਪਾਉਣ ਦੀ ਵੀ ਸੂਚਨਾ ਮਿਲੀ ਹੈ। ਪੁਲਿਸ ਉਹਨਾਂ ਰਾਹੀਂ ਹਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕਰੇਗੀ।