ਪੰਚਾਇਤ ਮੰਤਰੀ ਨੇ ਮਜਦੂਰਾਂ ਦੀ ਦਿਹਾੜੀ ਰੇਟਾਂ 'ਚ ਵਾਧਾ ਕਰਕੇ ਰੇਟਾਂ ਲਿਸਟ ਜਾਰੀ ਕਰਨ ਦਾ ਕੀਤਾ ਵਾਅਦਾ
ਪੰਚਾਇਤ ਵਿਭਾਗ ਦੇ ਡਰਾਇਕੈਟਰ ਜੋਗਿੰਦਰ ਕੁਮਾਰ ਵੱਲੋ ਮਜਦੂਰ ਆਗੂਆਂ ਨਾਲ ਮਜਦੂਰ ਮਸ਼ਲਿਆਂ ਤੇ ਤਕਰੀਬਨ 2 ਘੰਟੇ ਮੀਟਿੰਗ ਹੋਈ।
ਚੰਡੀਗੜ੍ਹ: ਮਜਦੂਰ ਜਥੇਬੰਦੀ ਨਾਲ ਪੰਚਾਇਤ ਮੰਤਰੀ ਨਾਲ ਹੋਈ ਮੀਟਿੰਗ 31ਅਗਸਤ ਤੱਕ ਦਿਹਾੜੀ ਰੇਟਾਂ ਵਿੱਚ ਵਾਧਾ ਕਰਕੇ ਲਿਸਟ ਜਾਰੀ ਕਰਨ ਦਾ ਕੀਤਾ ਵਾਆਦਾ। ਪੰਜ ਮਜਦੂਰ ਜਥੇਬੰਦੀਆ ਦੇ ਸਾਂਝਾ ਮਜਦੂਰ ਮੋਰਚੇ ਦੇ ਆਗੂਆਂ ਖੇਤ ਮਜਦੂਰ ਸਭਾ ਦੇ ਸੂਬਾ ਸਕੱਤਰ ਦੇਵੀ ਕੁਮਾਰੀ, ਕ੍ਰਾਤੀਕਾਰੀ ਪੇਡੂ ਮਜਦੂਰ ਯੂਨੀਅਨ (ਪੰਜਾਬ) ਦੇ ਸੂਬਾ ਸਕੱਤਰ ਲਖਵੀਰ ਸਿੰਘ ਲੋਗੌਵਾਲ, ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਧਾਨ ਭਗਵੰਤ ਸਿੰਘ ਸਮਾਓ, ਪੇਂਡੂ ਮਜਦੂਰ ਯੂਨੀਅਨ (ਅਜਾਦ) ਦੇ ਪ੍ਧਾਨ ਬਲਵਿੰਦਰ ਸਿੰਘ ਜਲੂਰ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਭੂਪ ਚੰਦ ਚੰਨੋ ਨੇ ਕਿਹਾ ਕਿ ਵੱਲੋ ਮਜ਼ਦੂਰ ਮੰਗਾ ਨੂੰ ਹੱਲ ਕਰਵਾਉਣ ਲਈ ਸਾਂਝੇ ਮਜਦੂਰ ਮੋਰਚੇ ਵੱਲੋ 24 ਜੂਨ ਦੇ ਵਿਧਾਨ ਸਭਾ ਵੱਲ ਮਜਦੂਰਾਂ ਦੇ ਮਾਰਚ ਤੋਂ ਬਆਦ ਸਰਕਾਰ ਨਾਲ ਤਹਿ ਹੋਈ ਮੀਟਿੰਗ ਦੇ ਤਹਿਤ ਅੱਜ ਪੰਜਾਬ ਭਵਨ ਵਿਖੇ ਪੰਜਾਬ ਸਰਕਾਰ ਦੀ ਤਰਫੋਂ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਪ੍ਰਿੰਸੀਪਲ ਸੈਕਟਰੀ ਸੀਮਾਂ ਜ਼ੈਨ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਰਾਇਕੈਟਰ ਜੋਗਿੰਦਰ ਕੁਮਾਰ ਵੱਲੋ ਮਜਦੂਰ ਆਗੂਆਂ ਨਾਲ ਮਜਦੂਰ ਮਸ਼ਲਿਆਂ ਤੇ ਤਕਰੀਬਨ 2 ਘੰਟੇ ਮੀਟਿੰਗ ਹੋਈ।
ਜਿਸ ਵਿੱਚ ਮਜਦੂਰਾਂ ਦੀਆਂ 19 ਮੰਗਾ ਦੇ ਮੰਗ ਪੱਤਰ ਤੇ ਵਿਸਥਾਰ ਪੂਰਵਕ ਚਰਚਾ ਹੋਣ ਤੋਂ ਬਾਅਦ ਸਬੰਧਤ ਵਿਭਾਗਾਂ ਦੇ ਉੱਚ ਅਧਿਕਾਰੀਆਂ ਦੀ ਹਾਜਰੀ ਵਿੱਚ ਪੰਚਾਇਤ ਮੰਤਰੀ ਨੇ 31 ਅਗਸਤ ਤੱਕ ਮਜਦੂਰਾਂ ਦੀ ਦਿਹਾੜੀ ਰੇਟਾਂ ਵਿੱਚ ਵਾਧਾ ਕਰਕੇ ਰੇਟਾਂ ਲਿਸਟ ਜਾਰੀ ਕਰਨ ਦਾ ਵਾਅਦਾ ਕੀਤਾ, ਖੇਤੀ ਖੇਤਰ ਦੇ ਰੁਜ਼ਗਾਰ ਵਿੱਚੋਂ ਬੇਰੁਜ਼ਗਾਰ ਹੋਏ ਮਜਦੂਰਾਂ ਨੂੰ ਮਨਰੇਗਾ ਸਮੇਤ ਬਦਲਵੇਂ ਰੁਜ਼ਗਾਰ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ, ਪਿੰਡਾਂ ਅੰਦਰ ਦਿਹਾੜੀ ਮੰਗਣ ਤੇ ਦਲਿਤ ਮਜਦੂਰਾਂ ਦਾ ਸਮਾਜਿਕ ਬਾਈਕਾਟ ਕਰਨ ਵਾਲੇ ਜਾਤੀਵਾਦੀ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਜਿਲਿਆਂ ਡਿਪਟੀ ਕਮਿਸ਼ਨ, ਪੁਲਿਸ ਮੁਖੀਆ ਨੂੰ ਪੱਤਰ ਜਾਰੀ ਕਰਨ ਦੇ ਹਦਾਇਤ ਕੀਤੀ ਗਈ।
ਪੰਚਾਇਤੀ ਜ਼ਮੀਨਾਂ ਚੋਂ ਤੀਜੇ ਹਿੱਸੇ ਦੀਆਂ ਜ਼ਮੀਨਾਂ ਦਲਿਤ ਮਜਦੂਰਾਂ ਨੂੰ ਘੱਟ ਰੇਟ ਤੇ ਦੇਣ ਅਤੇ ਡੰਮੀ ਬੋਲੀਆਂ ਨੂੰ ਰੋਕਣ ਤੇ ਰੁਕੀਆਂ ਹੋਈਆਂ ਬੋਲੀਆਂ ਤੁਰੰਤ ਹੱਲ ਕਰਵਉਣ ਲਈ ਸਬੰਧਤ ਡੀ.ਡੀ.ਪੀ.ਓ ਨੂੰ ਪੱਤਰ ਜਾਰੀ ਕਰਨ, ਜਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜਮੀਨਾਂ ਦੀ ਲਿਸਟ ਤਿਆਰ ਕਰਕੇ ਵਾਧੂ ਜ਼ਮੀਨਾਂ ਜਬਤ ਕਰਕੇ ਬੇਜ਼ਮੀਨੇ ਮਜਦੂਰਾਂ ਵਿੱਚ ਵਡਉਣ ਲਈ, ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾ ਕੀਤੀਆਂ ਸੋਧਾਂ ਖਿਲਾਫ਼ ਵਿਧਾਨ ਸਭਾ 'ਚ ਆਗਲੇ ਸੈਸਟ ਵਿੱਚ ਇਸ ਖਿਲਾਫ਼ ਮਤਾ ਪਉਣ ਤੇ ਸਹਿਮਤੀ ਭਰੀ, ਡੀਪੂੂਆਂ ਤੇ ਮਿਲਣ ਵਾਲੇ ਆਟੇ ਤੇ ਕਿਹਾ ਕੀ ਜੇਕਰ ਕਿਸੇ ਨੂੰ ਆਟਾ ਨਹੀ ਚਾਹੀਦਾ ਤਾਂ ਉਹਨਾ ਨੂੰ ਕਣਕ ਦਿੱਤੀ ਜਾਵੇਗੀ, ਮਨਰੇਗਾ ਦੇ ਕੰਮ ਨੂੰ ਪਿੰਡਾਂ ਸਹੀ ਢੰਗ ਨਾਲ ਚਲਾਇਆ ਜਾਵੇਗਾ , ਆਦਿ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਕਿਹਾ ਕੀ ਜੋ ਬਾਕੀ ਮੰਗਾਂ ਜੋ ਰਹਿੰਦੀਆਂ ਹਨ ਉਹਨਾ ਤੇ ਜਲਦੀ ਮੀਟਿੰਗ ਕਰਕੇ ਉਹਨਾ ਦਾ ਵੀ ਹੱਲ ਕੀਤਾ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਸੇਮਾ, ਪ੍ਰਗਟ ਸਿੰਘ ਕਾਲਾਝਾੜ, ਕ੍ਰਿਸ਼ਨ ਚੌਹਾਨ, ਮੇਲਾ ਸਿੰਘ, ਹਮੀਰ ਸਿੰਘ ਹਾਜ਼ਰ ਸਨ।
ਜਾਰੀ ਕਰਤਾ:- ਪ੍ਰਗਟ ਸਿੰਘ ਕਾਲਾਝਾੜ 9914621390
ਭਗਵੰਤ ਸਮਾਓ 9915261602