ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਇਲਾਕੇ ਦੇ ਗੜ੍ਹਦੀਵਾਲਾ ਨੇੜਲੇ ਪਿੰਡ ਬਾਹਲਾ ਵਿਚ ਇਕ ਵਿਆਹੁਤਾ ਨੇ ਆਪਣੇ ਸਹੁਰਿਆਂ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਸੰਦੀਪ ਕੌਰ ਉਮਰ 31 ਸਾਲ ਵਜੋਂ ਹੋਈ ਹੈ। ਪਤੀ ਅਤੇ ਸੱਸ ਵਿਆਹੁਤਾ 'ਤੇ ਪੈਸੇ ਲਿਆਉਣ ਲਈ ਦਬਾਅ ਪਾ ਰਹੇ ਸਨ। ਦੂਜੇ ਪਾਸੇ ਥਾਣਾ ਗੜ੍ਹਦੀਵਾਲਾ ਪੁਲਿਸ ਨੇ ਵਿਆਹੁਤਾ ਦੇ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪਤੀ ਅਤੇ ਸੱਸ ਖ਼ਿਲਾਫ਼ 306, 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰ ਲਿਆ ਹੈ। ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਚ ਮੌਸਮ ਹੋਇਆ ਸੁਹਾਵਣਾ, ਕਈ ਇਲਾਕਿਆਂ ਵਿਚ ਪਿਆ ਮੀਂਹ
ਮ੍ਰਿਤਕ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੇਹਲਦੀਨਪੁਰ ਗਾਜ਼ੀ ਥਾਣਾ ਮੁਕੇਰੀਆਂ ਨੇ ਗੜ੍ਹਦੀਵਾਲਾ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਮੇਰੀ ਲੜਕੀ ਦਾ ਵਿਆਹ 17 ਅਪ੍ਰੈਲ 2022 ਨੂੰ ਸਤਵੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਬਾਹਲਾ ਥਾਣਾ ਗੜ੍ਹਦੀਵਾਲਾ ਨਾਲ ਹੋਇਆ ਸੀ। ਇਸ ਦੌਰਾਨ ਜਵਾਈ ਸਤਵੀਰ ਸਿੰਘ ਵਾਰ-ਵਾਰ ਧੀ ਨੂੰ ਪੈਸੇ ਲੈ ਕੇ ਆਉਣ ਲਈ ਕਹਿੰਦਾ ਸੀ ਤਾਂ ਜੋ ਉਹ ਉਸ ਪੈਸੇ ਨਾਲ ਵਿਦੇਸ਼ ਜਾ ਸਕੇ।
ਇਹ ਵੀ ਪੜ੍ਹੋ : ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ 111 ਕਰੋੜ ਰੁਪਏ ਕੀਤੇ ਜਾਰੀ
ਜਿਸ ਬਾਰੇ ਮੇਰੀ ਲੜਕੀ ਨੇ ਮੈਨੂੰ ਦਸਿਆ ਅਤੇ ਮੈਂ ਆਪਣੀ ਲੜਕੀ ਨੂੰ ਭਰੋਸਾ ਦਿਤਾ ਕਿ ਅਸੀਂ ਪੈਸਿਆਂ ਦਾ ਪ੍ਰਬੰਧ ਕਰ ਲਵਾਂਗੇ। ਉਹਨਾਂ ਕਿਹਾ ਕਿ ਵਿਆਹ ਸਮੇਂ ਸਹੁਰੇ ਵਾਲਿਆਂ ਨੇ ਕਿਹਾ ਸੀ ਕਿ ਉਹ ਪੈਸਿਆਂ ਦਾ ਇੰਤਜ਼ਾਮ ਕਰਕੇ ਸੰਦੀਪ ਕੌਰ ਅਤੇ ਪਤੀ ਸਤਵੀਰ ਸਿੰਘ ਦੋਵਾਂ ਨੂੰ ਵਿਦੇਸ਼ ਭੇਜ ਦੇਣਗੇ। ਪਰ ਬਾਅਦ 'ਚ ਉਹ ਮੇਰੀ ਧੀ ਨੂੰ ਪੈਸੇ ਲਿਆਉਣ ਲਈ ਤੰਗ ਕਰਨ ਲੱਗ ਪਏ। ਜਿਸ ਕਾਰਨ ਮੇਰੀ ਲੜਕੀ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਈ। ਪਿਤਾ ਲਖਵਿੰਦਰ ਸਿੰਘ ਨੇ ਦੋਸ਼ ਲਾਇਆ ਕਿ ਧੀ ਸੰਦੀਪ ਕੌਰ ਨੇ ਆਪਣੇ ਪਤੀ ਸਤਵੀਰ ਸਿੰਘ ਅਤੇ ਸੱਸ ਹਰਜੀਤ ਕੌਰ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਵਾਂ ਨੂੰ ਨਾਮਜ਼ਦ ਕਰ ਲਿਆ ਹੈ।