Punjab News : ਪੰਜਾਬ ਸਰਕਾਰ ਵੱਲੋਂ ਦਿਵਿਆਂਗਜਨ ਕਰਮਚਾਰੀਆਂ ਨੂੰ 5 ਸਪੈਸ਼ਲ ਕੈਜੂਅਲ ਲੀਵ ਦੇਣ ਦਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰ ਦੇ ਇਸ ਫ਼ੈਸਲੇ ਨਾਲ ਦਿਵਿਆਂਗਜਨ ਕਰਮਚਾਰੀ ਹਰੇਕ ਸਾਲ ਸੈਮੀਨਾਰ/ਵਰਕਸ਼ਾਪ ਅਟੈਂਡ ਕਰਨ ਲਈ 5 ਛੁੱਟੀਆਂ ਲੈ ਸਕਣਗੇ

Punjab Government

Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਦਿਵਿਆਂਗਜਨ ਕਰਮਚਾਰੀਆਂ ਦੀ ਭਲਾਈ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਅਹਿਮ ਫ਼ੈਸਲਾ ਲੈਂਦਿਆਂ ਦਿਵਿਆਂਗਜਨਾਂ ਨੂੰ ਅਪੰਗਤਾ ਸਬੰਧੀ ਸਮਰਥਾ ਵਿਕਾਸ ਸਬੰਧੀ ਵਰਕਸ਼ਾਪਾਂ /ਸੈਮੀਨਾਰਾਂ ਵਿੱਚ ਸ਼ਾਮਲ ਹੋਣ ਲਈ 5 ਸਪੈਸ਼ਲ ਕੈਜੂਅਲ ਲੀਵ ਦੇਣ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੇ ਇਸ ਫ਼ੈਸਲੇ ਅਧੀਨ ਦਿਵਿਆਂਗਜਨ ਕਰਮਚਾਰੀ ਹਰੇਕ ਕੈਲੰਡਰ ਸਾਲ ਵਿੱਚ ਇੱਕ ਛੁੱਟੀ ਵਿਸ਼ਵ ਦਿਵਿਆਂਗਜਨ ਦਿਵਸ (3 ਦਸੰਬਰ) ਅਤੇ ਦੂਜੀ ਛੁੱਟੀ ਲੂਈਸ ਬਰੇਲ ਦੇ ਜਨਮ ਦਿਵਸ ਮੌਕੇ (4 ਜਨਵਰੀ) ਅਤੇ ਤਿੰਨ ਛੁੱਟੀਆਂ ਸਹੂਲਤ ਅਨੁਸਾਰ ਸੈਮੀਨਾਰ/ਵਰਕਸ਼ਾਪ ਅਟੈਂਡ ਕਰਨ ਲਈ ਲੈ ਸਕਦੇ ਹਨ।