Barnala News : ਧਾਹਾਂ ਮਾਰਦੇ ਹੋਏ ਪਰਿਵਾਰ ਨੇ ਇਕਲੌਤੇ ਪੁੱਤ ਜਸ਼ਨਪ੍ਰੀਤ ਸਿੰਘ ਦਾ ਕੀਤਾ ਅੰਤਿਮ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਭੈਣੀ ਜੱਸਾ ਦੇ ਜਸ਼ਨਪ੍ਰੀਤ ਡੇਢ ਸਾਲ ਪਹਿਲਾਂ ਗਿਆ ਸੀ ਕੈਨੇਡਾ

Barnala News: Amidst sobs, the family cremated their only son Jashanpreet Singh.

ਬਰਨਾਲਾ: ਰੋਜ਼ੀ ਰੋਟੀ ਦੀ ਭਾਲ ਲਈ ਬਰਨਾਲਾ ਦੇ ਪਿੰਡ ਭੈਣੀ ਜੱਸਾ ਦਾ ਨੌਜਵਾਨ 21 ਸਾਲ ਦੇ ਗੁਰਸਿੱਖ ਅੰਮ੍ਰਿਤਧਾਰੀ ਜਸ਼ਨਪ੍ਰੀਤ ਸਿੰਘ ਪੁੱਤਰ ਸਾਬਕਾ ਫੌਜੀ ਅਮਨਦੀਪ ਸਿੰਘ,ਪਿੰਡ ਭੈਣੀ ਜੱਸਾ,ਜ਼ਿਲ੍ਹਾ ਬਰਨਾਲਾ ਦੀ ਕੈਨੇਡਾ ਵਿੱਚ 14 ਦਿਨ ਪਹਿਲਾਂ ਅਚਾਨਕ ਮੌਤ ਹੋ ਗਈ ਸੀ।ਇਸ ਦੁੱਖਦਾਈ ਘਟਨਾ ਨੂੰ ਲੈਕੇ ਪਰਿਵਾਰ ਅਤੇ ਸਾਰੇ ਪਿੰਡ ਭੈਣੀ ਜੱਸਾ ਵਿੱਚ ਮਾਤਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਕਨੇਡਾ ਤੋਂ 14 ਦਿਨਾਂ ਬਾਅਦ ਮ੍ਰਿਤਕ ਦੇਹ ਜਦ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਰੋ ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਜਸ਼ਨਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੋਤਾ ਪੁੱਤ ਸੀ, ਜੋ ਡੇਢ ਸਾਲ ਪਹਿਲਾਂ ਹੀ ਆਪਣੇ ਮਾਪਿਆਂ ਅਤੇ ਇਕਲੋਤੀ ਭੈਣ ਦੇ ਸੁਪਨੇ ਸਕਾਰ ਕਰਨ ਲਈ ਕਨੇਡਾ ਸਟਡੀ ਵਿਜੇ ਤੇ ਗਿਆ ਸੀ।

ਕਨੇਡਾ ਵਿੱਚ ਉਹ ਸਟਡੀ ਵੀਜੇ ਤੇ ਆਪਣੀ ਪੜ੍ਹਾਈ ਕਰ ਰਿਹਾ ਸੀ,ਉੱਥੇ  ਪਰਿਵਾਰ ਨੂੰ ਮਦਦ ਵੀ ਕਰ ਰਿਹਾ ਸੀ,ਪਰ ਹੋਈ ਅਚਾਨਕ ਮੌਤ ਕਾਰਨ ਇਸ ਦੁੱਖਦਾਈ ਘਟਨਾ ਨੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ। ਮ੍ਰਿਤਕ ਜਸ਼ਨਪ੍ਰੀਤ ਸਿੰਘ ਇੱਕ ਗੁਰਸਿੱਖ ਨੌਜਵਾਨ ਸੀ, ਉਸਦੇ ਪਿਤਾ ਸਾਬਕਾ ਫੌਜੀ ਅਮਨਦੀਪ ਸਿੰਘ ਇੱਕ ਅਤੀ ਮਿਹਨਤੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ ਜਸਨਪ੍ਰੀਤ ਸਿੰਘ ਦੇ ਪਿਤਾ ਅਮਨਦੀਪ ਸਿੰਘ ਫੌਜ ਵਿੱਚ ਆਪਣੀ ਸੇਵਾਵਾਂ ਨਿਭਾਉਣ ਤੋਂ ਬਾਅਦ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਪਰ ਇਸ ਦੁੱਖਦਾਈ ਘਟਨਾ ਨੇ ਇਸ ਪਰਿਵਾਰ ਨੂੰ ਅੰਦਰੋਂ ਦੁੱਖਾਂ ਨਾਲ ਖੋਖਲਾ ਕਰ ਦਿੱਤਾ।
ਮ੍ਰਿਤਕ ਜਸ਼ਨਪ੍ਰੀਤ ਸਿੰਘ ਨੇ ਦਸੰਬਰ ਮਹੀਨੇ ਵਿੱਚ ਵਾਪਸ ਪੰਜਾਬ ਆਪਣੇ ਪਿੰਡ ਭੈਣੀ ਜੱਸਾ ਪਰਿਵਾਰ ਵਿੱਚ ਪਹੁੰਚਣਾ ਸੀ। ਪਰ ਕੀ ਪਤਾ ਸੀ ਅਚਾਨਕ ਹੋਈ ਮੌਤ ਨਾਲ ਇਸ ਦੁੱਖਦਾਈ ਘਟਨਾ ਨੇ ਪਰਿਵਾਰ ਨੂੰ ਉਸ ਨਾਲ ਦੁਬਾਰਾ ਮਿਲਣ ਦਾ ਮੌਕਾ ਨਹੀਂ ਮਿਲਣਾ।

ਮ੍ਰਿਤਕ ਜਸ਼ਨਪ੍ਰੀਤ ਸਿੰਘ ਦੀ ਛੋਟੀ ਭੈਣ ਵੱਲੋਂ ਭਰੇ ਮਾਨ ਨਾਲ ਸਿਹਰਾ ਸਜਾਕੇ ਆਖਰੀ ਵਾਰ ਨਮ ਅੱਖਾਂ ਨਾਲ ਵਿਦਾ ਕੀਤਾ ਗਿਆ। ਜਿਸ ਤੋਂ ਬਾਅਦ ਜਸਨਪ੍ਰੀਤ ਸਿੰਘ ਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਉਹਦੇ ਜੱਦੀ ਪਿੰਡ ਪਿੰਡ ਭੈਣੀ ਜੱਸਾ ਵਿਖੇ ਕੀਤਾ ਗਿਆ।