CUET-UG Result: ਪੰਜਾਬ ਦੀ ਧੀ ਅਨੰਨਿਆ ਜੈਨ ਨੇ CUET-UG ’ਚ ਦੇਸ਼ ਭਰ ’ਚੋਂ ਕੀਤਾ ਟਾਪ
ਅਨੰਨਿਆ ਪੂਰੇ ਨੇ 5 ’ਚੋਂ 4 ਵਿਸ਼ਿਆਂ ਵਿੱਚ 100 ਫ਼ੀ ਸਦ ਅੰਕ ਹਾਸਲ ਕੀਤੇ ਹਨ
Punjab's daughter Ananya Jain tops CUET-UG from across the country
CUET-UG Result: ਡੀਏਵੀ ਸਕੂਲ ਪੱਖੋਵਾਲ ਰੋਡ ਦੀ ਵਿਦਿਆਰਥਣ ਅਨੰਨਿਆ ਜੈਨ ਨੇ ਸੀਯੂਈਟੀ-ਯੂਜੀ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰ ਕੇ ਸ਼ਾਨਦਾਰ ਮੀਲ ਪੱਥਰ ਸਥਾਪਤ ਕੀਤਾ ਹੈ।
ਅਨੰਨਿਆ ਪੂਰੇ ਭਾਰਤ ’ਚੋਂ ਇਕਲੌਤੀ ਉਮੀਦਵਾਰ ਹੈ, ਜਿਸ ਨੇ 5 ’ਚੋਂ 4 ਵਿਸ਼ਿਆਂ ਵਿੱਚ 100 ਫ਼ੀ ਸਦ ਅੰਕ ਹਾਸਲ ਕੀਤੇ ਹਨ। ਇਸ ਵੱਕਾਰੀ ਦਾਖ਼ਲਾ ਪ੍ਰੀਖਿਆ ਵਿੱਚ ਸਿੱਖਿਆ ਮੰਤਰਾਲੇ ਅਧੀਨ ਕੇਂਦਰੀ ਯੂਨੀਵਰਸਿਟੀਆਂ ’ਚ ਅੰਡਰਗ੍ਰੈਜੁਏਟ ਪ੍ਰੋਗਰਾਮਾਂ ਵਿੱਚ ਦਾਖ਼ਲਾ ਲੈਣ ਦੇ ਇੱਛੁਕ 10 ਲੱਖ ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ ਸੀ।
(For more news apart from “Punjab's daughter Ananya Jain tops CUET-UG from across the country,” stay tuned to Rozana Spokesman.)