ਪਿਉ ਦੀ ਹਤਿਆ ਦੇ ਮੁਲਜ਼ਮ ਨੇ ਹਵਾਲਾਤ ਵਿਚ ਕੀਤੀ ਖ਼ੁਦਕੁਸ਼ੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਤਾ ਦੀ ਹਤਿਆ ਦੇ ਮੁਲਜ਼ਮ ਨੇ ਹਵਾਲਾਤ ਵਿਚ ਅਪਣੀ ਕਮੀਜ਼ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਲਵਪ੍ਰੀਤ ਸਿੰਘ ਉਰਫ਼ ਲੱਬੀ ਨੇ ਬੀਤੀ ਰਾਤ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ

Killer

ਸ੍ਰੀ ਮੁਕਤਸਰ ਸਾਹਿਬ, 4 ਅਗੱਸਤ (ਰਣਜੀਤ ਸਿੰਘ/ਗੁਰਦੇਵ ਸਿੰਘ) : ਪਿਤਾ ਦੀ ਹਤਿਆ ਦੇ ਮੁਲਜ਼ਮ ਨੇ ਹਵਾਲਾਤ ਵਿਚ ਅਪਣੀ ਕਮੀਜ਼ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਲਵਪ੍ਰੀਤ ਸਿੰਘ ਉਰਫ਼ ਲੱਬੀ ਨੇ ਬੀਤੀ ਰਾਤ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦੀ ਹਵਾਲਾਤ ਵਿਚ ਇਹ ਕਦਮ ਚੁਕਿਆ। ਉਸ ਨੂੰ ਅਪਣੇ ਪਿਤਾ ਜਰਨੈਲ ਸਿੰਘ ਦੀ ਹਤਿਆ ਦੇ ਦੋਸ਼ ਹੇਠ ਬੀਤੀ ਰਾਤ ਕਰੀਬ ਨੌਂ ਵਜੇ ਹਿਰਾਸਤ ਵਿਚ ਲਿਆ ਗਿਆ ਸੀ। ਉਸ ਦੀ ਮਾਤਾ ਬਲਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਉਸ ਦੀ ਭੈਣ ਰਮਨਦੀਪ ਕੌਰ ਵੀ ਪੁਲਿਸ ਦੀ ਹਿਰਾਸਤ ਵਿਚ ਹਨ। 


ਪੁਲਿਸ ਅਨੁਸਾਰ ਹਵਾਲਾਤ ਦੇ ਰੌਸ਼ਨਦਾਨ ਦੀ ਖਿੜਕੀ ਨਾਲ ਅਪਣੀ ਕਮੀਜ਼ ਬੰਨ੍ਹ ਕੇ ਲਵਪ੍ਰੀਤ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੈ। ਪੁਲਿਸ ਨੇ ਤੁਰਤ ਉਸ ਨੂੰ ਹਸਪਤਾਲ ਪਹੁੰਚਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ। ਪੋਸਟਮਾਰਟਮ ਤੋਂ ਬਾਅਦ ਪੁਲਿਸ ਦੀ ਦੇਖ-ਰੇਖ ਵਿਚ ਪਿੰਡ ਸੰਗੂਧੌਣ ਦੇ ਸ਼ਮਸ਼ਾਨਘਾਟ ਵਿਚ ਲਵਪ੍ਰੀਤ ਦਾ ਸਸਕਾਰ ਕਰ ਦਿਤਾ ਗਿਆ। ਘਰੇਲੂ ਝਗੜੇ ਕਾਰਨ ਸੋਮਵਾਰ ਨੂੰ ਜਰਨੈਲ ਸਿੰਘ ਨੂੰ ਖਾਣੇ ਵਿਚ ਜ਼ਹਿਰ ਦੇਣ ਮਗਰੋਂ ਉਸ ਦੀ ਮਾਰਕੁਟ ਕੀਤੀ ਗਈ ਅਤੇ ਫਿਰ ਹਤਿਆ ਕਰ ਦਿਤੀ ਗਈ।

ਉਸ ਦੀ ਲਾਸ਼ ਨੇੜਲੀ ਸਰਹਿੰਦ ਫ਼ੀਡਰ ਨਹਿਰ ਵਿਚ ਸੁੱਟ ਦਿਤੀ ਗਈ ਸੀ ਜੋ ਅਜੇ ਤਕ ਨਹੀਂ ਮਿਲੀ। ਜਰਨੈਲ ਸਿੰਘ ਦੇ ਭਰਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਪਰਵਾਰਕ ਜੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਜੁਰਮ ਕਬੂਲ ਕਰ ਲਿਆ ਹੈ। ਡੀ.ਐਸ.ਪੀ. ਤਲਵਿੰਦਰ ਸਿੰਘ ਗਿੱਲ ਨੇ ਦਸਿਆ ਕਿ ਅਪਣੇ ਪਿਤਾ ਦੇ ਮਾਰੇ ਜਾਣ ਅਤੇ ਸਾਰੇ ਪਰਵਾਰ ਦੇ ਜੇਲ੍ਹ ਜਾਣ ਕਾਰਨ ਲਵਪ੍ਰੀਤ ਤਣਾਅ ਵਿਚ ਸੀ। ਲਗਦਾ ਹੈ ਕਿ ਉਸ ਨੇ ਬਦਨਾਮੀ ਅਤੇ ਸਜ਼ਾ ਤੋਂ ਡਰਦਿਆਂ ਖ਼ੁਦਕੁਸ਼ੀ ਕਰ ਲਈ।