ਪੇਂਟ ਕਾਰੋਬਾਰੀ ਤੋਂ ਸ਼ੁਰੂ ਹੋਈ ਸੀ ਸ਼ਰਾਬ ਦੀ ਸਪਲਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਹੁਣ ਤਕ ਦਾ ਸੱਭ ਤੋਂ ਵੱਡਾ ਪ੍ਰਗਟਾਵਾ

Alcohol

ਚੰਡੀਗੜ੍ਹ, 4 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਗਟਾਵਾ ਹੋਇਆ ਹੈ। ਇਸ ਪ੍ਰਗਟਾਵੇ ਵਿਚ ਸਾਹਮਣੇ ਆਇਆ ਕਿ ਸ਼ਰਾਬ ਦੀ ਸਪਲਾਈ ਲੁਧਿਆਣਾ ਤੋਂ ਸ਼ੁਰੂ ਹੋਈ ਸੀ। ਸੱਭ ਤੋਂ ਪਹਿਲਾਂ ਲੁਧਿਆਣਾ ਦੇ ਇਕ ਕਾਰੋਬਾਰੀ ਵਲੋਂ ਸ਼ਰਾਬ ਦੀ ਸਪਲਾਈ ਕੀਤੀ ਗਈ।

ਲੁਧਿਆਣੇ ਤੋਂ ਮੋਗਾ ਪਹੁੰਚੀ ਸ਼ਰਾਬ- ਲੁਧਿਆਣਾ ਦੇ ਪੇਂਟ ਕਾਰੋਬਾਰੀ ਨੇ ਨਿਊ ਸਿਵਲ ਲਾਈਨਜ਼ ਮੋਗਾ ਦੇ ਰਹਿਣ ਵਾਲੇ ਰਵਿੰਦਰ ਸਿੰਘ ਅੰਗਦ ਪੁੱਤਰ ਜੋਗਿੰਦਰ ਸਿੰਘ ਨੂੰ 11,000 ਰੁਪਏ ਪ੍ਰਤੀ ਕੈਨ ਦੇ ਹਿਸਾਬ ਨਾਲ ਸ਼ਰਾਬ ਦੇ 200 ਲੀਟਰ ਦੇ ਤਿੰਨ ਕੈਨ ਵੇਚੇ। ਰਵਿੰਦਰ ਸਿੰਘ ਦੀ ਇਕ ਫ਼ੈਕਟਰੀ ਹੈ, ਜੋ ਮਕੈਨੀਕਲ ਜੈੱਕ ਦਾ ਨਿਰਮਾਣ ਕਰਦੀ ਹੈ। ਹਾਲ ਹੀ ਵਿਚ ਉਨ੍ਹਾਂ ਨੇ ਹੈਂਡ ਸੈਨੀਟਾਈਜ਼ਰ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ ਹੈ।

ਪੰਧੇਰ ਦੇ ਰਹਿਣ ਵਾਲੇ ਗੋਬਿੰਦਰ ਸਿੰਘ ਨੇ ਬਲਵਿੰਦਰ ਕੌਰ ਦੇ ਪੁੱਤਰ ਨੂੰ ਵੇਚੀ ਮਿਲਾਵਟੀ ਸ਼ਰਾਬ : ਗੋਬਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੇ 28 ਜੁਲਾਈ ਨੂੰ ਪਿੰਡ ਮੁੱਛਲ ਦੇ ਰਹਿਣ ਵਾਲੇ ਬਲਵਿੰਦਰ ਕੌਰ ਅਤੇ ਜਸਵੰਤ ਸਿੰਘ ਦੇ ਪੁੱਤਰ ਨੂੰ 3600 ਰੁਪਏ ਵਿਚ 23 ਬੋਤਲਾਂ ਵੇਚੀਆਂ।ਅਗਲੇ ਦਿਨ ਗੋਬਿੰਦਰ ਸਿੰਘ ਨੇ ਬਾਕੀ 23 ਬੋਤਲਾਂ ਫਿਰ ਬਲਵਿੰਦਰ ਕੌਰ ਦੇ ਮੁੰਡੇ ਨੂੰ ਵੇਚ ਦਿਤੀਆਂ। ਗੋਬਿੰਦਰ ਸਿੰਘ ਨੇ ਅਪਣੇ ਕੋਲ ਮੌਜੂਦ ਸਾਰੀ ਸ਼ਰਾਬ ਵੇਚ ਦਿਤੀ।

ਬਲਵਿੰਦਰ ਕੌਰ ਨੇ ਵੀ ਕੀਤੀ ਸ਼ਰਾਬ ਵਿਚ ਮਿਲਾਵਟ : ਬਲਵਿੰਦਰ ਕੌਰ ਨੇ ਸ਼ਰਾਬ ਵਿਚ 50 ਫ਼ੀ ਸਦੀ ਪਾਣੀ ਮਿਲਾ ਕੇ ਉਸ ਨੂੰ 100 ਰੁਪਏ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚ ਦਿਤਾ। ਜਦੋਂ 29/30 ਜੁਲਾਈ ਦੀ ਰਾਤ ਨੂੰ ਮੌਤਾਂ ਦੇ ਮਾਮਲੇ ਸਾਹਮਣੇ ਆਉਣ ਲੱਗੇ ਤਾਂ ਬਲਵਿੰਦਰ ਕੌਰ ਨੇ ਬਾਕੀ ਸ਼ਰਾਬ ਸੁੱਟ ਦਿੱਤੀ।

ਕਦੋਂ ਦਰਜ ਹੋਇਆ ਮਾਮਲਾ: ਦੱਸ ਦਈਏ ਕਿ 30 ਜੁਲਾਈ 2020 ਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਤਰਸਿੱਕਾ ਵਿਖੇ ਆਈਪੀਸੀ ਦੀ ਧਾਰਾ 304 ਅਤੇ 61-1-14 ਐਕਸਾਈਜ਼ ਐਕਟ ਤਹਿਤ ਐਫਆਈਰ ਨੰਬਰ 109 ਦਰਜ ਕੀਤੀ ਗਈ।

ਕਿੰਨੇ ਲੋਕ ਹੋਏ ਗ੍ਰਿਫ਼ਤਾਰ : ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਲੁਧਿਆਣਾ ਦੇ ਪੇਂਟ ਕਾਰੋਬਾਰੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦਈਏ ਕਿ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਗਿਣਤੀ 40 ਦੇ ਕਰੀਬ ਪਹੁੰਚ ਗਈ ਹੈ।
ਤਰਨਤਾਰਨ ਦੇ ਹਰਜੀਤ ਸਿੰਘ ਨੇ ਕੀਤੀ ਸ਼ਰਾਬ ਵਿਚ ਮਿਲਾਵਟ- ਹਰਜੀਤ ਸਿੰਘ  ਨੇ ਇਸ ਸ਼ਰਾਬ ਨੂੰ 42 ਬੋਤਲਾਂ ਵਿਚ ਤਬਦੀਲ ਕੀਤਾ ਅਤੇ ਪਿੰਡ ਪੰਧੇਰ ਦੇ ਰਹਿਣ ਵਾਲੇ ਗੋਬਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਨੂੰ 6000 ਰੁਪਏ ਵਿਚ ਵੇਚ ਦਿਤਾ। ਹਰਜੀਤ ਸਿੰਘ ਵਲੋਂ ਸਪਲਾਈ ਕੀਤੀ ਗਈ ਬਾਕੀ ਸ਼ਰਾਬ ਬਾਰੇ ਜਾਂਚ ਜਾਰੀ ਹੈ। ਗੋਬਿੰਦਰ ਸਿੰਘ ਨੇ ਸ਼ਰਾਬ ਦੀਆਂ 42 ਬੋਤਲਾਂ ਵਿਚ 10 ਫ਼ੀ ਸਦੀ ਪਾਣੀ ਮਿਲਾ ਕੇ 46 ਬੋਤਲਾਂ ਕਰ ਦਿਤੀਆਂ ਤੇ ਉਨ੍ਹਾਂ ਨੂੰ ਅੱਗੇ ਵੇਚ ਦਿਤਾ।

ਮੋਗਾ ਤੋਂ ਤਰਨਤਾਰਨ ਹੋਈ ਸ਼ਰਾਬ ਦੀ ਸਪਲਾਈ- ਇਸ ਤੋਂ ਬਾਅਦ ਮੋਗਾ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਰਵਿੰਦਰ ਸਿੰਘ ਕੋਲੋਂ 200 ਲੀਟਰ ਦੇ ਤਿੰਨ ਡਰੰਮ ਲਏ ਅਤੇ ਇਨ੍ਹਾਂ ਨੂੰ ਪੁਲਿਸ ਸਟੇਸ਼ਨ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਪੰਡੋਰੀ ਗੋਲਾ ਦੇ ਰਹਿਣ ਵਾਲੇ ਹਰਜੀਤ ਸਿੰਘ ਅਤੇ ਉਸ ਦੇ ਦੋ ਪੁੱਤਰਾਂ ਨੂੰ ਵੇਚਿਆ ਗਿਆ। ਹਰਜੀਤ ਸਿੰਘ ਨੇ 200 ਲੀਟਰ ਦੇ ਤਿੰਨ ਡਰੰਮ 28,000 ਪ੍ਰਤੀ ਡਰੰਮ ਦੇ ਹਿਸਾਬ ਨਾਲ ਖ਼ਰੀਦੇ। ਉਸ ਨੇ 50,000 ਰੁਪਏ ਹੀ ਦਿਤੇ ਬਾਕੀ ਪੈਸੇ ਬਾਅਦ ਵਿਚ ਦੇਣ ਦਾ ਵਾਅਦਾ ਕੀਤਾ।