ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਪਰ ਤੀਜੀ ਲਹਿਰ ਦਾ ਐਲਾਨ ਕਰਨਾ ਜਲਦਬਾਜ਼ੀ ਹੋਵੇਗੀ : ਵਿਗਿਆਨੀ
ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਪਰ ਤੀਜੀ ਲਹਿਰ ਦਾ ਐਲਾਨ ਕਰਨਾ ਜਲਦਬਾਜ਼ੀ ਹੋਵੇਗੀ : ਵਿਗਿਆਨੀ
ਸ਼ਾਇਦ ਅਜੇ ਦੂਜੀ ਲਹਿਰ
ਨਵੀਂ ਦਿੱਲੀ, 4 ਅਗੱਸਤ : ਮਾਹਰਾਂ ਦਾ ਕਹਿਣਾ ਹੈ ਕਿ ਕਈ ਸੂਬਿਆਂ ’ਚ ਕੋਵਿਡ 19 ਦੇ ਵਧਦੇ ਮਾਮਲੇ ਅਤੇ ਉਨ੍ਹਾਂ ਨਾਲ ਪੀੜਤ ਹੋਣ ਵਾਲਿਆਂ ਦੀ ਪ੍ਰਭਾਵੀ ਗਿਣਤੀ ਸੰਕੇਤ ਹੈ ਕਿ ਕਿੰਨੀ ਤੇਜ਼ੀ ਨਾਲ ਵਾਇਰਸ ਫ਼ੈਲ ਰਿਹਾ ਹੈ ਪਰ ਘਬਰਾਉਣ ਦੀ ਲੋੜ ਨਹੀਂ ਬਲਕਿ ਸਾਵਧਾਨੀ ਅਤੇ ਟੀਕਾਕਰਨ ’ਤੇ ਜ਼ੋਰ ਦੇਣ ਦੀ ਲੋੜ ਹੈ। ਵਿਗਿਆਨੀਆਂ ਨੇ ਇਸ ਨਾਲ ਹੀ ਜ਼ੋਰ ਦੇ ਕੇ ਕਿਹਾ ਹੈ ਕਿ ਇਸ ਨੂੰ ਤੀਜੀ ਲਹਿਰ ਦੀ ਸ਼ੁਰੂਆਤ ਐਲਾਨ ਕਰਨਾ ਬਹੁਤ ਜਲਦਬਾਜ਼ੀ ਹੋਵੇਗੀ। ਭਾਰਤ ਵਿਚ ਕੋਵਿਡ 19 ਦੇ ਗ੍ਰਾਫ਼ ’ਤੇ ਨਜ਼ਰ ਰੱਖਣ ਵਾਲੇ ਹੋਰ ਕੁੱਝ ਹਿੱਸਿਆਂ ’ਚ ਮਾਮਲਿਆਂ ਵਿਚ ਵਾਧੇ ਨੂੰ ਰਖਾਂਕਿਤ ਕਰਨ ਵਾਲੇ ਕਈ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਵੀ ਹੋ ਸਕਦਾ ਹੈ ਕਿ ਦੂਜੀ ਲਹਿਰ ਹੀ ਅਜੇ ਖ਼ਤਮ ਨਹੀਂ ਹੋਈ।
ਹਰਿਆਣਾ ਸਥਿਤ ਅਸ਼ੋਕ ਯੂਨੀਵਰਸਿਟੀ ’ਚ ਭੌਤਿਕ ਸ਼ਾਸ਼ਤਰ ਅਤੇ ਜੀਵ ਵਿਗਿਆਨ ਵਿਭਾਗ ’ਚ ਪ੍ਰੋਫ਼ੈਸਰ
ਗੌਤਮ ਮੇਨਨ ਨੇ ਕਿਹਾ, ਉਦਾਹਰਣ ਲਈ ਪੂਰਬੀ ਰਾਜਾਂ ’ਚ ਮਾਮਲੇ ਘੱਟੋ ਘੱਟ ਪੱਧਰ ’ਤੇ ਨਹੀਂ ਗਏ ਜਿਵੇਂ ਕਿ ਦਿੱਲੀ ਅਤੇ ਹੋਰ ਉਤਰੀ ਰਾਜਾਂ ਵਿਚ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ, ‘‘ਇਸੇ ਤਰ੍ਹਾਂ, ਸੰਭਵ ਹੈ ਕਿ ਅਸੀਂ ਦੂਜੀ ਲਹਿਰ ਨੂੰ ਹੀ ਦੇਖ ਰਹੇ ਹਾਂ, ਨਾ ਕਿ ਕੋਰੋਨਾ ਦੀ ਨਵੀਂ ਲਹਿਰ ਦੀ ਸ਼ੁਰੂਆਤ ਨੂੰ। ’’
ਚੇਨਈ ਸਥਿਤ ਇੰਸਟੀਚਿਊਟ ਆਫ਼ ਮੈਥਮੇਟਿਕਲ ਸਾਇੰਸ ਦੇ ਖੋਜਕਰਤਾਵਾਂ ਦੀ ਨਵੀਂ ਖੋਜ ਮੁਤਾਬਕ ਸੱਤ ਮਈ ਦੇ ਬਾਅਦ ਪਹਿਲੀ ਵਾਰ ਭਾਰਤ ’ਚ ‘ਆਰ’ ਗਿਣਤੀ (ਇਕ ਪੀੜਤ ਵਲੋਂ ਦੂਜੇ ਲੋਕਾਂ ਨੂੰ ਪੀੜਤ ਕਰਨ ਦੀ ਸੰਭਾਵਨਾ ਗਿਣਤੀ ’ਚ) ਇਕ ਨੂੰ ਪਾਰ ਕਰ ਗਈ ਹੈ। ਮਹਾਂਮਾਰੀ ਦੀ ਸ਼ੁਰੂਆਤ ਤੋਂ ਹੀ ‘ਆਰ’ ਮੁੱਲ ’ਤੇ ਨਜ਼ਰ ਰੱਖ ਰਹੀ ਚੇਨਈ ਦੀ ਇੰਸਟੀਚਿਊਟ ਦੇ ਖੋਜਕਰਤਾ ਸੀਤਾਭ ਸਿਨਹਾ ਨੇ ਕਿਹਾ ਕਿ ਇਹ ਚਿੰਤਾਜਨਕ ਸਥਿਤੀ ਹੈ ਕਿ ਆਰ ਦੀ ਗਿਣਤੀ ਕਿਸੇ ਇਕ ਖੇਤਰ ’ਚ ਮਾਮਲੇ ਵੱਧਣ ਨਾਲ ਨਹੀਂ ਵਧੇ ਬਲਕਿ ਕਈ ਰਾਜਾਂ ’ਚ ‘ਆਰ’ ਮੁੱਲ ਇਕ ਤੋਂ ਵੱਧ ਹੋ ਗਿਆ ਹੈ।
ਉਨ੍ਹਾਂ ਕਿਹਾ, ‘‘ਕੇਰਲ ’ਚ ਇਕ ਮਹੀਨੇ ਤੋਂ ਆਰ ਮੁੱਲ ਇਕ ਤੋਂ ਵੱਧ ਹੈ ਜਦਕਿ ਪੂਰਬੀ ਰਾਜਾਂ ’ਚ ਜਿਥੇ ਦੂਜੀ ਲਹਿਰ ਦਾ ਪ੍ਰਕੋਪ ਹੁਣ ਤਕ ਘੱਟ ਨਹੀਂ ਹੋਇਆ। ਜੁਲਾਈ ਦੀ ਸ਼ੁਰੂਆਤ ਤੋਂ ਹੀ ਇਹ ਉੱਚ ਪੱਧਰ ’ਤੇ ਬਣਿਆ ਹੋਇਆ ਹੈ।
(ਏਜੰਸੀ)