ਲੁਧਿਆਣਾ ‘ਚ ਖਾਲੀ ਪਲਾਂਟ ‘ਚੋਂ ਮਿਲੀ ਨਵਜੰਮੀ ਬੱਚੀ ਲਾਸ਼, ਪੰਛੀਆਂ ਨੇ ਨੋਚੀ
ਪੁਲਿਸ ਉਨ੍ਹਾਂ ਔਰਤਾਂ ਦੀ ਜਾਂਚ ਕਰ ਰਹੀ ਹੈ ਜੋ ਪਿਛਲੇ ਸਾਲ ਗਰਭਵਤੀ ਹੋਈਆਂ ਸਨ ਅਤੇ ਪਿਛਲੇ ਹਫ਼ਤੇ ਉਨ੍ਹਾਂ ਦੇ ਬੱਚੇ ਹੋਏ ਸਨ।
ਲੁਧਿਆਣਾ – ਲੁਧਿਆਣਾ ਵਿਚ ਅੱਜ ਇਕ ਖਾਲੀ ਪਲਾਂਟ ਵਿਚ ਨਵਜੰਮੀ ਬੱਚੀ ਦੀ ਲਾਸ਼ ਪਈ ਮਿਲੀ ਜਿਸ ਨੂੰ ਪੰਛੀਆਂ ਦੁਆਰਾ ਨੋਟਿਆ ਹੋਇਆ ਸੀ। ਜ਼ਖਮਾਂ ਨਾਲ ਭਰੀ ਇਹ ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖੀ ਗਈ ਹੈ। ਪੁਲਿਸ ਸਟੇਸ਼ਨ ਮੋਤੀ ਨਗਰ ਵਿਖੇ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਉਨ੍ਹਾਂ ਔਰਤਾਂ ਦੀ ਜਾਂਚ ਕਰ ਰਹੀ ਹੈ ਜੋ ਪਿਛਲੇ ਸਾਲ ਗਰਭਵਤੀ ਹੋਈਆਂ ਸਨ ਅਤੇ ਪਿਛਲੇ ਹਫ਼ਤੇ ਉਨ੍ਹਾਂ ਦੇ ਬੱਚੇ ਹੋਏ ਸਨ।
ਘਟਨਾ ਸ਼ੇਰਪੁਰ ਇਲਾਕੇ ਦੀ ਹੈ। ਇੱਥੇ ਗੋਲਡਨ ਪੈਲੇਸ ਦੇ ਪਿੱਛੇ ਖਾਲੀ ਪਲਾਟ ਦੇ ਅੱਗੇ ਨਿਰਮਾਣ ਕਾਰਜ ਚੱਲ ਰਿਹਾ ਹੈ। ਦੁਪਹਿਰ ਨੂੰ ਜਦੋਂ ਮਿਸਤਰੀ ਖਾਣ ਲਈ ਉੱਤੇ ਰੁਕੇ ਤਾਂ, ਕਿਸੇ ਨੇ ਕੁਝ ਕਾਵਾਂ ਨੂੰ ਪਲਾਟ ਵਿਚ ਮਾਸ ਖਾਂਦੇ ਹੋਏ ਦੇਖਿਆ ਜਦੋਂ ਜਾ ਕੇ ਦੇਖਿਆ ਗਿਆ ਤਾਂ ਇਹ ਨਵਜੰਮੀ ਬੱਚੀ ਦੀ ਲਾਸ਼ ਨਿਕਲੀ ਜਿਸ ਨੂੰ ਪੰਛੀ ਨੋਚ ਰਹੇ ਸਨ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਤਾਂ ਥਾਣਾ ਮੋਤੀ ਨਗਰ ਤੋਂ ਏਸੀਪੀ ਪਵਨਦੀਪ ਸਿੰਘ ਅਤੇ ਏਐਸਆਈ ਕੁਲਦੀਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਬੱਚੀ ਦੀ ਅੱਧੀ ਖਾਧੀ ਲਾਸ਼ ਨੂੰ ਮੁਰਦਾਘਰ ਵਿਚ ਰਖਵਾ ਦਿੱਤਾ ਗਿਆ ਹੈ।
ਪੁਲਿਸ ਸਟੇਸ਼ਨ ਮੋਤੀ ਨਗਰ ਵਿਚ ਇੱਕ ਅਣਪਛਾਤੀ ਔਰਤ ਦੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਜਾਰੀ ਹੈ। ਸਿਹਤ ਵਿਭਾਗ ਅਧੀਨ ਕੰਮ ਕਰ ਰਹੀ ਆਸ਼ਾ ਵਰਕਰ ਨਾਲ ਪੁਲਿਸ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ, ਕਿਉਂਕਿ ਉਨ੍ਹਾਂ ਕੋਲ ਇਲਾਕੇ ਦੀਆਂ ਗਰਭਵਤੀ ਔਰਤਾਂ ਦਾ ਰਿਕਾਰਡ ਹੈ। ਲਾਸ਼ ਦੋ ਦਿਨ ਪੁਰਾਣੀ ਜਾਪਦੀ ਹੈ, ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਲਾਕੇ ਵਿਚ ਕਿਹੜੀਆਂ ਔਰਤਾਂ ਗਰਭਵਤੀ ਸਨ ਅਤੇ ਕਿਹੜੀਆਂ ਔਰਤਾਂ ਦਾ ਹਾਲ ਹੀ ਵਿਚ ਜਣੇਪਾ ਹੋਇਆ ਹੈ। ਹੁਣ ਪੁਲਿਸ ਹਰ ਘਰ ਵਿਚ ਜਾ ਕੇ ਜਾਂਚ ਕਰੇਗੀ। ਜਿੱਥੋਂ ਦੀਆਂ ਔਰਤਾਂ ਗਰਭਵਤੀ ਸਨ ਅਤੇ ਸਿਹਤ ਵਿਭਾਗ ਦੇ ਰਿਕਾਰਡ ਵਿਚ ਉਹਨਾਂ ਦਾ ਨਾਂ ਦਰਜ ਹੈ।