ਵਿਆਹੁਤਾ ਦੀ ਸ਼ੱਕੀ ਹਾਲਤ ਵਿਚ ਮੌਤ, ਪੇਕੇ ਪਰਵਾਰ ਨੇ ਪੁਲਿਸ ਚੌਕੀ ਅੱਗੇ ਲਾਇਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁੱਧਵਾਰ ਦੁਪਹਿਰ ਪਿੰਡ ਬੁਰਜ ਹਰੀ ਵਿਖੇ ਇਕ ਵਿਆਹੁਤਾ ਦੀ ਫਾਹਾ ਲੈਣ ਨਾਲ ਮੌਤ ਹੋ ਗਈ ਹੈ।

Death

ਮਾਨਸਾ (ਸੁਖਵੰਤ ਸਿੰਘ ਸਿੱਧੂ): ਬੁੱਧਵਾਰ ਦੁਪਹਿਰ ਪਿੰਡ ਬੁਰਜ ਹਰੀ ਵਿਖੇ ਇਕ ਵਿਆਹੁਤਾ ਦੀ ਫਾਹਾ ਲੈਣ ਨਾਲ ਮੌਤ ਹੋ ਗਈ ਹੈ। ਵਿਆਹੁਤਾ ਦੇ ਪੇਕੇ ਪਰਵਾਰ ਨੇ ਲੜਕੀ ਦੇ ਸਹੁਰੇ ਪਰਵਾਰ ’ਤੇ ਦੋਸ਼ ਲਾਇਆ ਹੈ ਕਿ ਉਸ ਨੂੰ ਮਾਰਨ ਤੋਂ ਬਾਅਦ ਫਾਹੇ ’ਤੇ ਲਟਕਾਇਆ ਗਿਆ ਹੈ, ਜਿਸ ਦੀ ਪੁਲਿਸ ਨੂੰ ਜਾਂਚ ਕਰਨੀ ਚਾਹੀਦੀ ਹੈ।

ਹੋਰ ਪੜ੍ਹੋ: ਸਰਕਾਰ ਨੇ ਮੰਨਿਆ- ਦੇਸ਼ ਵਿਚ ਵਧੀ ਬਾਲ ਮਜ਼ਦੂਰੀ, ਕੋਰੋਨਾ ਦੌਰਾਨ 24 ਕਰੋੜ ਬੱਚਿਆਂ ਦੀ ਪੜ੍ਹਾਈ ਛੁੱਟੀ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਦਰਾ ਦੀ ਅਮਨਦੀਪ ਕੌਰ ਦਾ ਵਿਆਹ 6 ਸਾਲ ਪਹਿਲਾਂ ਪਿੰਡ ਬੁਰਜ ਹਰੀ ਦੇ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜਿਸ ਦੀ ਕੁੱਖੋਂ ਇਕ ਬੱਚੀ ਵੀ ਪੈਦਾ ਹੋਈ। ਬੁੱਧਵਾਰ ਨੂੰ ਪੇਕੇ ਪਰਵਾਰ ਨੂੰ ਸੁਨੇਹਾ ਮਿਲਿਆ ਕਿ ਉਨ੍ਹਾਂ ਦੀ ਲੜਕੀ ਅਮਨਦੀਪ ਕੌਰ ਨੇ ਖ਼ੁਦਕੁਸ਼ੀ ਕਰ ਲਈ ਹੈ। ਅਮਨਦੀਪ ਕੌਰ ਦੇ ਤਾਏ ਦੇ ਲੜਕੇ ਤਰਸੇਮ ਸਿੰਘ ਨੇ ਦਸਿਆ ਕਿ ਗੁਰਪ੍ਰੀਤ ਸਿੰਘ ਨਸ਼ਾ ਕਰਨ ਦਾ ਆਦੀ ਹੈ। ਮ੍ਰਿਤਕ ਦੇ ਪੇਕੇ ਪਰਵਾਰ ਵਲੋਂ ਪੋਸਟਮਾਰਟਮ ਤੋਂ ਇਨਕਾਰ ਕਰਨ ਤੋਂ ਬਾਅਦ ਠੂਠਿਆਂਵਾਲੀ ਪੁਲਿਸ ਚੌਕੀ ਅੱਗੇ ਧਰਨਾ ਲਗਾ ਦਿਤਾ।

ਹੋਰ ਪੜ੍ਹੋ: ਉਲੰਪਿਕ ਖੇਡਾਂ: ਭਾਰਤੀ ਹਾਕੀ ਟੀਮ ਦੀ ਇਤਿਹਾਸਕ ਜਿੱਤ ਦੀ ਖੁਸ਼ੀ ’ਚ ਵੰਡੇ ਗਏ ਲੱਡੂ

ਮ੍ਰਿਤਕਾ ਦੇ ਭਰਾ ਤਰਸੇਮ ਸਿੰਘ ਨੇ ਦਸਿਆ ਕਿ ਜਦੋਂ ਤਕ ਕਸੂਰਵਾਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ  ਤਕ ਉਹ ਨਾ ਤਾਂ ਧਰਨਾ ਚੁਕਣਗੇ ਅਤੇ ਨਾ ਹੀ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣਗੇ। ਦੇਰ ਸ਼ਾਮ ਤੱਕ ਇਹ ਧਰਨਾ ਜਾ ਰਿਹਾ। ਪੁਲਿਸ ਚੌਂਕੀ ਠੂਠਿਆਂਵਾਲੀ ਦੇ ਇੰਚਾਰਜ ਗੁਰਤੇਜ ਸਿੰਘ ਨੇ ਦਸਿਆ ਕਿ ਮ੍ਰਿਤਕ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਦਾਦੀ ਬੰਤ ਕੌਰ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿੰਨਾ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਧਰਨਾਕਾਰੀਆਂ ਨੂੰ ਵੀ ਉਨ੍ਹਾਂ ਛੇਤੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿਵਾਇਆ।