ਪਟਿਆਲਾ 'ਚ ਪੰਜ ਸਾਲ ਦੇ ਬੱਚੇ ਨਾਲ ਕੀਤੀ ਜ਼ਬਰਦਸਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਨੇ ਆਰੋਪੀ ਖਿਲਾਫ਼ ਕਾਰਵਾਈ ਕਰਨ ਦੀ ਕੀਤੀ ਮੰਗ

Five-year-old child raped in Patiala

Five-year-old child raped in Patiala :  ਪਟਿਆਲਾ ’ਚ ਇਕ ਪੰਜ ਸਾਲਾ ਬੱਚੇ ਨਾਲ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਆਯੂਸ਼ ਪਟਿਆਲਾ ਦੇ ਇਕ ਪ੍ਰਾਈਵੇਟ ਸਕੂਲ ’ਚ ਪੜ੍ਹਦਾ ਹੈ। ਮੇਰੇ ਬੱਚੇ ਨਾਲ ਸਕੂਲ ਦੇ ਇਕ ਕਰਮਚਾਰੀ ਦੇ ਵੱਲੋਂ ਉਸ ਨੂੰ ਚੌਕਲੇਟ ਦੇਣ ਬਹਾਨੇ ਜ਼ਬਰਦਸਤੀ ਕੀਤੀ।

ਜਦੋਂ ਬੱਚੇ ਨੇ ਘਰ ਆ ਕੇ ਦੱਸਿਆ ਕਿ ਮੈਨੂੰ ਇਸ ਤਰੀਕੇ ਦੇ ਨਾਲ ਪਿੱਛੇ ਦਰਦ ਹੈ, ਉਨ੍ਹਾਂ ਬੱਚੇ ਨੂੰ ਚੈਕ ਕੀਤਾ, ਜਿਸ ਤੋਂ ਤਸਵੀਰ ਸਾਫ ਹੋਈ ਕਿ ਬੱਚੇ ਨਾਲ ਘਟੀਆ ਹਰਕਤ ਕੀਤੀ ਗਈ ਹੈ। ਉਨ੍ਹਾਂ ਇਸ ਬੱਚੇ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਐਮਐਲਆਰ ਕੱਟੀ ਜਾ ਚੁੱਕੀ ਹੈ। ਬੱਚੇ ਦੇ ਪਰਿਵਾਰ ਵੱਲੋਂ ਪੁਲਿਸ ਕੋਲ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ ਅਤੇ ਜ਼ਿੰਮੇਵਾਰ ਵਿਅਕਤੀ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।