ਮਾਛੀਵਾੜਾ ਸਾਹਿਬ ਨੇੜੇ ਪੁਲਿਸ ਮੁਕਾਬਲੇ ਵਿਚ ਇਕ ਮੁਲਜ਼ਮ ਜ਼ਖ਼ਮੀ
ਮੁਲਜ਼ਮ ਨੇ ਪਿੰਡ ਚੱਕ ਲੋਹਟ 'ਚ ਨੌਜਵਾਨ ਨੂੰ ਮਾਰੀਆਂ ਸੀ ਗੋਲੀਆਂ
One accused injured in police encounter near Machhiwara Sahib
ਮਾਛੀਵਾੜਾ ਸਾਹਿਬ : ਪਿੰਡ ਚੱਕ ਲੋਹਟ ਵਿੱਚ ਮਾਛੀਵਾੜਾ ਪੁਲਿਸ ਤੇ ਮੁਲਜ਼ਮ ਵਿਚਾਲੇ ਮੁਕਾਬਲਾ ਹੋਇਆ। ਪਿਛਲੇ ਦਿਨੀ ਪਿੰਡ ਚੱਕ ਲੋਹਟ ਵਿਖੇ ਨੌਜਵਾਨ ਨੂੰ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ। ਉਸੇ ਮਾਮਲੇ 'ਚ ਇਕ ਨੌਜਵਾਨ ਸਲੀਮ ਤੋਂ ਅਸਲਾ ਰਿਕਵਰ ਕਰਵਾਉਣ ਆਈ ਪੁਲਿਸ ਪਾਰਟੀ ਕੋਲੋਂ ਸਲੀਮ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ 'ਤੇ ਕਥਿੱਤ ਰੂਪ ਵਿਚ ਗੋਲੀ ਚਲਾ ਦਿੱਤੀ।ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਫਾਇਰ ਕੀਤਾ ਜੋ ਮੁਲਜ਼ਮ ਸਲੀਮ ਨੂੰ ਲੱਗਾ । ਪੁਲਿਸ ਨੇ ਸਲੀਮ ਦੁਬਾਰਾ ਕਾਬੂ ਕਰ ਕੇ ਉਸ ਨੂੰ ਜ਼ਖਮੀ ਹਾਲਤ ਵਿਚ ਸਮਰਾਲਾ ਦੇ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਹੈ।