ਕਰੋਨਾ ਸਬੰਧੀ ਅਫ਼ਵਾਹਾਂ ਬਾਰੇ ਬੋਲੇ ਕੈਪਟਨ,ਅੰਗ ਕੱਢਣ ਸਮੇਤ ਹੋਰ ਕੂੜ-ਪ੍ਰਚਾਰ ਨੂੰ ਸਿਰੇ ਤੋਂ ਨਕਾਰਿਆ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਫ਼ਵਾਹਾਂ ਫ਼ੈਲਾਉਣ ਪਿੱਛੇ ਸਿਆਸੀ ਚਾਲ ਜਾਂ ਦੁਸ਼ਮਣ ਦਾ ਕਾਰਾ ਹੋ ਸਕਦੈ

Capt. Amarinder Singh

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਅੰਦਰ ਕਰੋਨਾ ਟੈਸਟ ਅਤੇ ਇਲਾਜ ਨੂੰ ਲੈ ਕੇ ਫ਼ੈਲ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਨੂੰ ਸਿਰੇ ਤੋਂ ਨਕਾਰਦਿਆਂ ਇਨ੍ਹਾਂ ਨੂੰ ਬਿਲਕੁਲ ਦਸਿਆ ਹੈ।

ਅਪਣੇ ਫੇਸਬੁੱਕ ਪ੍ਰੋਗਰਾਮ 'ਕੈਪਟਨ ਨੂੰ ਸਵਾਲ' 'ਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅੰਦਰ ਜੋ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਫੈਲ ਰਹੀਆਂ ਹਨ, ਉਹ ਬਿਲਕੁਲ ਗ਼ਲਤ ਹਨ। ਉਨ੍ਹਾਂ ਕਿਹਾ ਕਿ ਫ਼ੈਲ ਰਹੀਆਂ ਅਫ਼ਵਾਹਾਂ ਮੁਤਾਬਕ ਕਰੋਨਾ ਮਰੀਜ਼ਾਂ ਦੇ ਸਰੀਰ 'ਚੋਂ ਅੰਗ ਅਤੇ ਕਿਡਨੀਆਂ ਬਗੈਰਾਂ ਕੱਢਣ ਵਰਗੀਆਂ ਗੱਲਾਂ ਪੂਰੀ ਤਰ੍ਹਾਂ ਝੂਠ ਤੇ ਬੇਬੁਨਿਆਦ ਹਨ।

ਉਨ੍ਹਾਂ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਫ਼ੈਲਾਉਣ ਪਿੱਛੇ ਸਿਆਸੀ ਚਾਲਾਂ, ਪਾਕਿਸਤਾਨ ਜਾਂ ਕੋਈ ਹੋਰ ਦੇਸ਼ ਦਾ ਦੁਸ਼ਮਣ ਹੋ ਸਕਦਾ ਹੈ, ਜੋ ਅਜਿਹੀਆਂ ਅਫ਼ਵਾਹਾਂ ਫ਼ੈਲਾਅ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫ਼ਵਾਹਾਂ ਫ਼ੈਲਾਅ ਕੇ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਸਿਰਜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਕਿਤੇ ਵੀ ਕਿਸੇ ਦੇ ਵੀ ਸਰੀਰ 'ਚੋਂ ਅੱਗ ਨਹੀਂ ਕੱਢੇ ਜਾ ਰਹੇ, ਜੋ ਅਜਿਹੀਆਂ ਅਫ਼ਵਾਹਾਂ ਫ਼ੈਲ ਰਹੀਆਂ ਹਨ, ਉਹ ਬਿਲਕੁਲ ਗ਼ਲਤ ਹਨ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਪਿਛਲੇ ਦਿਨਾਂ ਦੌਰਾਨ ਇਕਾਂਤਵਾਸ ਹੋਏ ਸਨ, ਜਿਸ ਕਾਰਨ ਉਹ ਅਪਣਾ ਪ੍ਰੋਗਰਾਮ ਜਾਰੀ ਨਹੀਂ ਸੀ ਰੱਖ ਸਕੇ। ਉਨ੍ਹਾਂ ਦਾ ਵੀ ਕਰੋਨਾ ਟੈਸਟ ਹੋਇਆ ਸੀ, ਜਿਸ ਦੀ ਅੱਜ ਨੈਗੇਟਿਵ ਰਿਪੋਰਟ ਆਉਣ ਬਾਅਦ ਉਨ੍ਹਾਂ ਨੇ ਅਪਣਾ ਫੇਸਬੁੱਕ ਲਾਈਵ ਪ੍ਰੋਗਰਾਮ ਮੁੜ ਸ਼ੁਰੂ ਕੀਤਾ ਹੈ। ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਕਰੋਨਾ ਦੀ ਮੌਜੂਦਾ ਸਥਿਤੀ, ਇਸ ਨਾਲ ਨਿਪਟਣ ਦੇ ਢੰਗ-ਤਰੀਕਿਆਂ ਸਮੇਤ ਫ਼ੈਲ ਰਹੀਆਂ ਅਫ਼ਵਾਹਾਂ ਬਾਰੇ ਖੁਲ੍ਹ ਕੇ ਵਿਚਾਰ ਸਾਂਝੇ ਕੀਤੇ।