ਸੰਯੁਕਤ ਅਰਬ ਅਮੀਰਾਤ 'ਚ ਪੰਜਾਬ ਦੇ ਗੁਰਪ੍ਰੀਤ ਨੇ 19.90 ਕਰੋੜ ਦਾ ਜੈਕਪਾਟ ਜਿਤਿਆ

ਏਜੰਸੀ

ਖ਼ਬਰਾਂ, ਪੰਜਾਬ

ਸੰਯੁਕਤ ਅਰਬ ਅਮੀਰਾਤ 'ਚ ਪੰਜਾਬ ਦੇ ਗੁਰਪ੍ਰੀਤ ਨੇ 19.90 ਕਰੋੜ ਦਾ ਜੈਕਪਾਟ ਜਿਤਿਆ

image

ਦੁਬਈ, 4 ਸਤੰਬਰ  : ਸੰਯੁਤਕ ਅਰਬ ਅਮੀਰਾਤ ਦੇ ਅਬੂਧਾਬੀ 'ਚ 35 ਸਾਲਾ ਭਾਰਤੀ ਵਿਅਕਤੀ ਨੇ ਇਕ ਕਰੋੜ ਦਿਹਰਮ ਯਾਨੀ 19.90 ਕਰੋੜ ਰੁਪਏ ਦਾ ਜੈਕਪਾਟ ਜਿਤਿਆ ਹੈ। 'ਖ਼ਲੀਜ ਟਾਈਮਜ਼' ਦੀ ਇਕ ਰੀਪੋਰਟ ਮੁਤਾਬਕ ਮੂਲ ਰੂਪ ਤੋਂ ਪੰਜਾਬ ਦਾ ਨਿਵਾਸੀ ਗੁਰਪ੍ਰੀਤ ਸਿੰਘ ਸ਼ਾਰਜਾਹ 'ਚ ਆਈ.ਟੀ ਮੈਨੇਜਰ ਵਜੋਂ ਕੰਮ ਕਰਦਾ ਹੈ। ਉਸ ਨੇ 12 ਅਗੱਸਤ ਨੂੰ ਲਾਟਰੀ ਦਾ ਇਕ ਟਿਕਟ ਖ਼ਰੀਦਿਆ ਸੀ। ਆਯੋਜਕਾਂ ਨੇ ਤਿੰਨ ਸਤੰਬਰ ਨੂੰ ਗੁਰਪ੍ਰੀਤ ਸਿੰਘ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਦਸਿਆ ਕਿ ਉਸ ਨੇ ਲਾਟਰੀ ਜਿੱਤੀ ਹੈ ਤਾਂ ਉਸ ਨੂੰ ਲਗਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ। ਗੁਰਪ੍ਰੀਤ ਸਿੰਘ ਪਿਛਲੇ ਦੋ ਸਾਲ ਤੋਂ ਵੱਧ ਸਮੇਂ ਤੋਂ 'ਬਿਗ ਟਿਕਟ' ਰੈਫ਼ਲ ਡਾਟਰੀ 'ਚ ਹਿੱਸਾ ਲੈ ਰਹੇ ਹਨ ਪਰ ਸੋਸ਼ਲ ਮੀਡੀਆ 'ਤੇ ਹੋਣ ਵਾਲੇ ਲੱਕੀ ਡ੍ਰਾ 'ਤੇ ਉਸ ਦਾ ਧਿਆਨ ਬਹੁਤ ਘੱਟ ਜਾਂਦਾ ਸੀ। ਉਸ ਨੂੰ ਨਹੀਂ ਪਤਾ ਸੀ ਕਿ ਇਸ ਮਹਾਂਮਾਰੀ 'ਚ ਉਸ ਦੀ ਕਿਸਮਤ ਬਦਲ ਜਾਏਗੀ। ਉਸ ਨੇ ਕਿਹਾ ਕਿ ਜੈਕਪਾਟ ਦੀ ਰਕਮ ਨਾਲ ਉਹ ਦੁਬਈ 'ਚ ਇਕ ਘਰ ਖ਼ਰੀਦੇਗਾ ਅਤੇ ਪੰਜਾਬ ਤੋਂ ਅਪਣੇ ਮਾਤਾ ਪਿਤਾ ਨੂੰ ਇਥੇ ਲਿਆਏਗਾ ਤਾਕਿ ਉਹ ਉਨ੍ਹਾਂ ਨਾਲ ਰਹਿ ਸਕੇ।  (ਪੀਟੀਆਈ)