ਕਰਜ਼ੇ ਦੇ ਦੈਂਤ ਨੇ ਨਿਗਲਿਆ ਇੱਕ ਹੋਰ ਕਿਸਾਨ, 42 ਸਾਲਾਂ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

4 ਲੱਖ ਦਾ ਕਰਜ਼ਦਾਰ ਸੀ ਕਿਸਾਨ ਤਰਸੇਮ ਸਿੰਘ

Another farmer was swallowed by the giant of debt

 

ਤਲਵੰਡੀ ਸਾਬੋ: ਪੰਜਾਬ ’ਚ ਕਰਜ਼ੇ ਹੇਠ ਦੱਬੇ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦਾ ਸਿਲਸਿਲਾ ਜਾਰੀ ਹੈ, ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮੈਨੂੰਆਣਾ ਦੇ ਇੱਕ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੇ ਸਿਰ ਕਰੀਬ 4 ਲੱਖ ਰੁਪਏ ਦਾ ਕਰਜ਼ਾ ਸੀ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ।

ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮੈਨੂੰਆਣਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਤਰਸੇਮ ਸਿੰਘ [42] ਨੇ ਆਰਥਿਕਤਾ ਤੰਗੀ ਦੇ ਚੱਲਦਿਆਂ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ ਜਿਸ ਨਾਲ ਉਸ ਦੀ ਘਰ ਵਿਚ ਹੀ ਮੌਤ ਹੋ ਗਈ। ਮ੍ਰਿਤਕ ਕਿਸਾਨ ਕੋਲ ਮਹਿਜ਼ 2-3 ਕਨਾਲ ਜ਼ਮੀਨ ਸੀ ਤੇ ਸਿਰ ’ਤੇ ਵੱਖ ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦਾ 4 ਲੱਖ ਦਾ ਕਰਜ਼ਾ ਸੀ। ਹਾੜੀ, ਸਾਉਣੀ ਦੀ ਫ਼ਸਲ ਘੱਟ ਹੋਈ ਸੀ ਜਦੋਂ ਕਿ ਕਰਜ਼ਾ ਲੈਣ ਵਾਲੇ ਘਰ ‘ਚ ਗੇੜੇ ਮਾਰ ਰਹੇ ਸਨ ਹੁਣ ਉਹ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ।

ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਤਰਸੇਮ ਸਿੰਘ ਨੇ ਆਪਣੀ ਇਕਲੌਤੀ ਲੜਕੀ ਦੇ ਹੱਥ ਪੀਲੇ ਕੀਤੇ ਸਨ ਜਿਸ ਕਾਰਨ ਉਸ ਦੇ ਸਿਰ 4 ਲੱਖ ਦਾ ਕਰਜ਼ਾ ਚੜ੍ਹ ਗਿਆ ਸੀ ਜਿਸ ਤੋ ਪ੍ਰੇਸ਼ਾਨ ਕਿਸਾਨ ਤਰਸੇਮ ਸਿੰਘ ਨੇ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਤਮਹੱਤਿਆ ਕਰ ਲਈ ਹੈ। 
ਕਿਸਾਨ ਆਗੂਆਂ ਨੇ ਕਰਜ਼ਾ ਮਾਫ਼ ਕਰਨ, ਸਰਕਾਰ ਤੋਂ ਸਹਾਇਤਾ ਰਾਸ਼ੀ ਦੇ ਨਾਲ ਮ੍ਰਿਤਕ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।