ਮੈਚ ਹਾਰਨ ਲਈ ਅਰਸ਼ਦੀਪ ਸਿੰਘ 'ਤੇ ਦੋਸ਼ ਲਗਾਉਣਾ ਗਲਤ- ਰਵਨੀਤ ਬਿੱਟੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਰਸ਼ਦੀਪ ਸਿੰਘ ਦੇ ਹੱਕ 'ਚ ਆਏ ਦਿੱਗਜ

Ravneet Bittu

 

ਚੰਡੀਗੜ੍ਹ: ਸੰਸਦ ਮੈਂਬਰ ਰਵਨੀਤ ਬਿੱਟੂ ਨੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੀ ਹੋ ਰਹੀ ਆਲੋਚਨਾ ਵਿਰੁੱਧ ਬੋਲਦਿਆਂ ਕਿਹਾ ਹੈ ਕਿ ਅਰਸ਼ਦੀਪ ਸਿੰਘ 'ਤੇ ਸਿੱਖ ਹੋਣ ਕਾਰਨ ਮੈਚ ਹਾਰਨ ਦਾ ਦੋਸ਼ ਲਗਾਉਣਾ ਰਾਸ਼ਟਰਵਾਦ ਦੀ ਭਾਵਨਾ ਦੇ ਵਿਰੁੱਧ ਹੈ। ਮੈਨੂੰ ਅਰਸ਼ਦੀਪ ਸਿੰਘ ਅਤੇ ਉਨ੍ਹਾਂ ਸਾਰੇ ਸਿੱਖ ਨੌਜਵਾਨਾਂ 'ਤੇ ਮਾਣ ਹੈ ਜੋ ਵੱਖ-ਵੱਖ ਤਰੀਕਿਆਂ ਨਾਲ ਦੇਸ਼ ਦੀ ਸੇਵਾ ਕਰ ਰਹੇ ਹਨ।