ਪੰਜਾਬ ਵਿਜੀਲੈਂਸ ਵੱਲੋਂ ਮਾਰਚ 2022 ਤੋਂ ਅਗਸਤ 2023 ਤੱਕ ਪਟਵਾਰੀਆਂ ਵਿਰੁੱਧ ਕੁੱਲ 51 ਕੇਸ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਿਸ਼ਵਤ ਲੈਂਦੇ ਹੋਏ ਕੁੱਲ 18 ਪਟਵਾਰੀ ਗ੍ਰਿਫ਼ਤਾਰ ਕੀਤੇ ਗਏ ਹਨ

FilePhoto

 ਚੰਡੀਗੜ੍ਹ -  ਪਟਵਾਰੀਆ ਖਿਲਾਫ਼ ਸਰਕਾਰ ਸਖ਼ਤ ਰੁਖ਼ ਅਖ਼ਤਿਆਰ ਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਜਦੋਂ ਤੋਂ ਸਰਕਾਰ ਬਣੀ ਹੈ ਉਦੋਂ ਤੋਂ ਕਈ ਪਟਵਾਰੀ ਰਿਸ਼ਵਤ ਤੇ ਅਪਰਾਧਿਕ ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ ਗਏ ਹਨ ਜਿਸ ਦਾ ਹੁਣ ਅੰਕੜਾ ਸਾਹਮਣੇ ਆਇਆ ਹੈ। ਇਹ ਅੰਕੜਾ 16 ਮਾਰਚ 2022 ਤੋਂ 31 ਅਗਸਤ 2023 ਤੱਕ ਦਾ ਹੈ। ਜਿਸ ਵਿਚ ਪੰਜਾਬ ਵਿਜੀਲੈਂਸ ਵੱਲੋਂ ਪਟਵਾਰੀਆਂ ਵਿਰੁੱਧ ਕੁੱਲ 51 ਕੇਸ ਦਰਜ ਕੀਤੇ ਗਏ ਹਨ

ਤੇ ਇਸ ਵਿਚ ਰਿਸ਼ਵਤ ਲੈਂਦੇ ਹੋਏ ਕੁੱਲ 18 ਪਟਵਾਰੀ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਦੇ ਨਾਲ ਹੀ ਅਪਰਾਧਿਕ ਮਾਮਲਿਆਂ ਵਿਚ ਇਸ ਸਮੇਂ ਦੌਰਾਨ ਕੁੱਲ 32 ਪਟਵਾਰੀ ਨਾਮਜ਼ਦ ਕੀਤੇ ਗਏ ਹਨ ਜਿਹਨਾਂ ਵਿਚੋਂ 25 ਗ੍ਰਿਫ਼ਤਾਰ ਹੋ ਚੁੱਕੇ ਹਨ ਪਰ 7 ਫਰਾਰ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਅਸਪੱਸ਼ਟ ਜਾਇਦਾਦ ਦੇ ਮਾਮਲੇ ਵਿਚ ਵੀ 1 ਕਾਬੂ ਕੀਤਾ ਗਿਆ ਹੈ।