Chandigarh News : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲੇ...ਕਿਹੜੇ ਲਏ ਗਏ ਫੈਸਲੇ ਪੜ੍ਹੋ ਪੂਰੀ ਖ਼ਬਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chandigarh News : ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਕੈਬਿਨੇਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਦਿੱਤੀ ਜਾਣਕਾਰੀ

ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ

Chandigarh News :  ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਪੰਜਾਬ ਕੈਬਨਿਟ ਬੈਠਕ ਵਿਚ ਕਈ ਵੱਡੇ ਫੈਸਲੇ ਲਏ ਗਏ ਹਨ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਕੈਬਿਨੇਟ ਵੱਲੋਂ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ। ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਖੇਤੀਬਾੜੀ ਨੀਤੀ ਨੂੰ ਲੈ ਕੇ ਚਰਚਾ ਹੋਈ। ਕਿਸਾਨ ਲੀਡਰਾਂ ਨਾਲ ਨੀਤੀ ‘ਤੇ ਚਰਚਾ ਕਰਾਂਗੇ ਅਤੇ ਉਨ੍ਹਾਂ ਤੋਂ ਸੁਝਾਅ ਲਵਾਂਗੇ। ਇਸ ਤੋਂ ਇਲਾਵਾ ਨਵੀਂ ਪੰਜਾਬ ਸਿੱਖਿਆ ਨੀਤੀ ਤੇ ਵੀ ਚਰਚਾ ਹੋਈ ਹੈ। ਪ੍ਰੈਸ ਕਾਨਫਰੰਸ ਕਰਦਿਆਂ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਸਕਿਲ ਬੇਸਡ ਸਿਖਿਆ ਨੀਤੀ ਦੀ ਲੋੜ ਹੈ।

ਇਹ ਵੀ ਪੜੋ : Delhi High Court News : ਦਿੱਲੀ ਹਾਈਕੋਰਟ ਨੇ ਵਿਕੀਪੀਡੀਆ ਨੂੰ ਨੋਟਿਸ ਜਾਰੀ ਕੀਤਾ, ਵੈੱਬਸਾਈਟ 'ਤੇ ਪਾਬੰਦੀ ਲਗਾਉਣ ਦੀ ਦਿੱਤੀ ਚੇਤਾਵਨੀ

ਪੰਜਾਬ ਕੈਬਨਿਟ ਮੀਟਿੰਗ ਵਿਚ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਉਤੇ ਲੱਗਣ ਵਾਲੇ ਵੈਟ ਨੂੰ ਵਧਾਉਣ ਦਾ ਫੈਸਲਾ ਲਿਆ । ਪੰਜਾਬ ਵਿਚ ਹੁਣ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋ ਗਿਆ ਹੈ। ਦੱਸ ਦਈਏ ਕਿ ਪੈਟਰੋਲ ਹੁਣ 62 ਪੈਸੇ ਮਹਿੰਗਾ ਅਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ। ਪੰਜਾਬ ਕੈਬਨਿਟ ਮੀਟਿੰਗ ਕਿਹਾ ਗਿਆ ਕਿ ਪੰਜਾਬ  ਵਿਚ ਜਲਦ ਨਵੀਂ ਸਿੱਖਿਆ ਨੀਤੀ, ਨਵੀਂ ਖੇਤੀਬਾੜੀ ਪਾਲਸੀ ਆਵੇਗੀ।  

PSPCL ਅੰਦਰ 7 ਕਿਲੋਵਾਟ ਤੱਕ ਸਬਸਿਡੀ ਵਾਲਾ ਫੈਸਲਾ ਵਾਪਸ ਲਿਆ। 300 ਯੂਨਿਟ ਤੱਕ ਮੁਫ਼ਤ ਬਿਜਲੀ ਸਕੀਮ ਰਹੇਗੀ ਜਾਰੀ।  ਦੁੱਗਣੀ ਸਬਸਿਡੀ 7 ਕਿਲੋਵਾਟ 'ਤੇ 2.50 ਪ੍ਰਤੀ ਪਰ ਯੂਨਿਟ ਸਬਸਿਡੀ ਸੀ। 90% ਘਰੇਲੂ ਬਿਜਲੀ ਬਿੱਲ ਜ਼ੀਰੋ ਆਉਂਦਾ ਹੈ।  

(For more ​ news apart from  Major decisions taken in the Punjab Cabinet meeting  News in Punjabi, stay tuned to Rozana Spokesman)