ਅੰਮ੍ਰਿਤਸਰ ਮੰਦਰ ਗ੍ਰੇਨੇਡ ਹਮਲੇ ਦੇ ਮਾਮਲੇ ’ਚ ਮੁੱਖ ਮੁਲਜ਼ਮ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

NIA ਨੇ ਸ਼ਰਨਜੀਤ ਕੁਮਾਰ ਉਰਫ਼ ਸੰਨੀ ਨੂੰ ਬਿਹਾਰ ਦੇ ਗਯਾ ਤੋਂ ਕੀਤਾ ਕਾਬੂ

Main accused arrested in Amritsar temple grenade attack case

ਨਵੀਂ ਦਿੱਲੀ : ਕੌਮੀ  ਜਾਂਚ ਏਜੰਸੀ (ਐਨ.ਆਈ.ਏ.) ਨੇ ਇਸੇ ਸਾਲ 15 ਮਾਰਚ ਨੂੰ ਅੰਮ੍ਰਿਤਸਰ ਦੇ ਇਕ  ਮੰਦਰ ਉਤੇ  ਹੋਏ ਗ੍ਰਨੇਡ ਹਮਲੇ ਦੇ ਮੁੱਖ ਮੁਲਜ਼ਮ ਸ਼ਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ਰਨਜੀਤ ਸਿੰਘ ਪੰਜਾਬ ਤੋਂ ਭੱਜ ਗਿਆ ਸੀ। ਉਸ ਨੂੰ ਬਿਹਾਰ ਦੇ ਗਯਾ ਤੋਂ ਫੜਿਆ ਗਿਆ ਸੀ। ਮੋਟਰਸਾਈਕਲ ਸਵਾਰ ਹਮਲਾਵਰਾਂ ਗੁਰਸਿਦਕ ਸਿੰਘ ਅਤੇ ਵਿਸ਼ਾਲ ਗਿੱਲ ਵਲੋਂ  ਕੀਤਾ ਗਿਆ ਇਹ ਹਮਲਾ ਯੂਰਪ, ਅਮਰੀਕਾ ਅਤੇ ਕੈਨੇਡਾ ਦੇ ਹੈਂਡਲਰਾਂ ਦੀ ਵੱਡੀ ਕੌਮਾਂਤਰੀ  ਸਾਜ਼ਸ਼  ਦਾ ਹਿੱਸਾ ਸੀ। ਜਾਂਚਕਰਤਾਵਾਂ ਨੇ ਚਾਰ ਗ੍ਰੇਨੇਡਾਂ ਦੀ ਵਿਦੇਸ਼ੀ ਖੇਪ ਦਾ ਪਰਦਾਫਾਸ਼ ਕੀਤਾ- ਦੋ ਹਮਲੇ ਵਿਚ ਵਰਤੇ ਗਏ ਸਨ ਅਤੇ ਦੋ ਪਹਿਲਾਂ ਹੀ ਬਰਾਮਦ ਕੀਤੇ ਗਏ ਸਨ। ਕੇਸ ਜਾਂਚ ਅਧੀਨ ਹੈ।