ਵਿਦੇਸ਼ੀ ਲਾੜਿਆਂ ਵਲੋਂ ਛੱਡੀਆਂ 30 ਹਜ਼ਾਰ ਪੰਜਾਬੀ ਕੁੜੀਆਂ ਬੈਠੀਆਂ ਬਾਬਲ ਦੇ ਬੂਹੇ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧੋਖੇ ਨਾਲ ਵਿਆਹ ਕਰਵਾ ਕੇ ਵਿਦੇਸ਼ਾਂ ਨੂੰ ਭੱਜੇ ਲਾੜਿਆਂ ਹੱਥੋਂ ਦੁਖੀ 80 ਹਜ਼ਾਰ ਭਾਰਤੀ ਕੁੜੀਆਂ ਅਪਣੇ ਬਾਪ ਦੇ ਬੂਹੇ ਦੀ ਭਿਤ ਨਾਲ ਖੜੀਆਂ ਹਾਲੇ ਵੀ ਪਤੀਆਂ ਦਾ ਇੰਤਜ਼ਾਰ...

Bridal

ਚੰਡੀਗੜ੍ਹ (ਕਮਲਜੀਤ ਸਿੰਘ ਬਨਵੈਤ): ਧੋਖੇ ਨਾਲ ਵਿਆਹ ਕਰਵਾ ਕੇ ਵਿਦੇਸ਼ਾਂ ਨੂੰ ਭੱਜੇ ਲਾੜਿਆਂ ਹੱਥੋਂ ਦੁਖੀ 80 ਹਜ਼ਾਰ ਭਾਰਤੀ ਕੁੜੀਆਂ ਅਪਣੇ ਬਾਪ ਦੇ ਬੂਹੇ ਦੀ ਭਿਤ ਨਾਲ ਖੜੀਆਂ ਹਾਲੇ ਵੀ ਪਤੀਆਂ ਦਾ ਇੰਤਜ਼ਾਰ ਕਰ ਰਹੀਆਂ ਹਨ। ਇਨ੍ਹਾਂ ਵਿਚ ਸੱਭ ਤੋਂ ਵੱਧ ਪੰਜਾਬਣ ਕੁੜੀਆਂ ਦੀ ਗਿਣਤੀ 30 ਹਜ਼ਾਰ ਹੈ। ਅਪਣੀ ਲਾੜੀ ਨੂੰ ਧੋਖਾ ਦੇ ਕੇ ਬਾਹਰਲੇ ਮੁਲਕਾਂ ਵਿਚ ਭੱਜਣ ਵਾਲੇ ਪ੍ਰਵਾਸੀ ਲਾੜਿਆਂ ਦੇ ਪਾਸਪੋਰਟ, ਚੰਡੀਗੜ੍ਹ ਖੇਤਰੀ ਪਾਸਪੋਰਟ ਦਫ਼ਤਰ ਨੇ ਰੱਦ ਕਰਨੇ ਸ਼ੁਰੂ ਕਰ ਦਿਤੇ ਹਨ।

ਖੇਤਰੀ ਪਾਸਪੋਰਟ ਦਫ਼ਤਰ ਵਲੋਂ ਹੁਣ ਤਕ 5 ਦਰਜਨ ਲਾੜਿਆਂ ਦੇ ਪਾਸਪੋਰਟ ਰੱਦ ਕਰ ਦਿਤੇ ਹਨ। ਪਾਸਪੋਰਟ ਅਥਾਰਟੀ ਵਲੋਂ ਕੰਸਲੇਟ ਜਨਰਲ ਆਫ਼ ਇੰਡੀਆ ਨੂੰ ਇਸ ਦੀ ਸੂਚਨਾ ਦਿਤੀ ਜਾ ਚੁਕੀ ਹੈ ਤਾਂ ਜੋ ਧੋਖੇਬਾਜ਼ ਲਾੜਿਆਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਸ਼ੁਰੂ ਹੋ ਜਾਵੇ।ਪਾਸਪੋਰਟ ਵਿਭਾਗ ਨੇ ਨਵੇਂ ਫ਼ੈਸਲੇ ਦੀ ਜਾਣਕਾਰੀ ਪੀੜਤ ਪਰਵਾਰਾਂ ਤਕ ਪੁਜਦੀ ਕਰਨ ਲਈ ਵੈੱਬਸਾਈਟ 'ਤੇ ਤਸਵੀਰਾਂ ਪਾਉਣੀਆਂ ਸ਼ੁਰੂ ਕਰ ਦਿਤੀਆਂ ਹਨ ਤਾਕਿ ਰਿਸ਼ਤਾ ਜੋੜਨ ਤੋਂ ਪਹਿਲਾਂ ਐਨ.ਆਰ.ਆਈਜ਼ ਮੁੰਡਿਆਂ ਦੀ ਪੂਰੀ ਅਤੇ ਸਹੀ ਜਾਣਕਾਰੀ ਲਈ ਜਾ ਸਕੇ।

ਪਾਸਪੋਰਟ ਅਧਿਕਾਰੀ ਦਾ ਕਹਿਣਾ ਹੈ ਕਿ ਜਿਨ੍ਹਾਂ ਲੜਕੀਆਂ ਨਾਲ ਧੋਖਾ ਹੋਇਆ ਹੈ ਉਹ ਸ਼ਿਕਾਇਤ ਕਰਨ ਤੋਂ ਨਾ ਝਿੱਜਕਣ। ਉਨ੍ਹਾਂ ਨੇ ਲੜਕੀਆਂ ਨੂੰ ਧੋਖੇਬਾਜ਼ ਲਾੜਿਆਂ ਵਿਰੁਧ ਕਾਰਵਾਈ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪਾਸਪੋਰਟ ਅਧਿਕਾਰੀ ਦੀ ਮੰਨੀਏ ਤਾਂ ਧੋਖਾ ਦੇਣ ਵਿਚ ਐਨ.ਆਰ.ਆਈਜ਼ ਲੜਕੀਆਂ ਵੀ ਪਿੱਛੇ ਨਹੀਂ ਹਨ ਪਰ ਉਨ੍ਹਾਂ ਦੀ ਗਿਣਤੀ ਘੱਟ ਹੈ। ਪਾਸਪੋਰਟ ਦਫ਼ਤਰ ਕੋਲ ਪਿਛਲੇ ਕੁੱਝ ਮਹੀਨਿਆਂ ਤੋਂ ਧੋਖਾਬਾਜ਼ ਐਨ.ਆਰ.ਆਈਜ਼ ਲਾੜੀਆਂ ਵਿਰੁਧ ਕੇਸ ਆਉਣ ਸ਼ੁਰੂ ਹੋ ਗਏ ਹਨ। 


ਪਤਾ ਲੱਗਾ ਹੈ ਕਿ ਪ੍ਰਵਾਸੀ ਲਾੜਿਆਂ ਤੋਂ ਦੁਖੀ ਲੜਕੀਆਂ ਨੇ ਸੋਸ਼ਲ ਮੀਡੀਆ ਨੂੰ ਲੜਾਈ ਦਾ ਹਥਿਆਰ ਬਣਾਇਆ ਹੈ। ਇਕ ਜਾਣਕਾਰੀ ਮੁਤਾਬਕ ਭਾਰਤ ਵਿਚ ਐਨ.ਆਰ.ਆਈਜ਼ ਲਾੜਿਆਂ ਵਲੋਂ ਧੋਖੇ ਦਾ ਸ਼ਿਕਾਰ ਹੋਈਆਂ ਲੜਕੀਆਂ ਦੀ ਗਿਣਤੀ 80 ਹਜ਼ਾਰ ਹੈ ਅਤੇ ਇਨ੍ਹਾਂ ਵਿਚ ਸੱਭ ਤੋਂ ਵੱਧ ਪੰਜਾਬ ਦੀਆਂ 30 ਹਜ਼ਾਰ ਹਨ। ਚੰਡੀਗੜ੍ਹ, ਯੂ.ਪੀ. ਅਤੇ ਹਰਿਆਣਾ ਦੀ ਇਹ ਗਿਣਤੀ 10 ਹਜ਼ਾਰ 500 ਹੈ। ਬਾਕੀ ਲੜਕੀਆਂ ਦਾ ਸਬੰਧ ਮਹਾਰਾਸ਼ਟਰ, ਬਿਹਾਰ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਦਿੱਲੀ ਅਤੇ ਆਂਧਰਾ ਪ੍ਰਦੇਸ਼ ਨਾਲ ਹੈ।

 
ਦਸਣਯੋਗ ਹੈ ਕਿ ਸਾਲ 2017 ਵਿਚ ਹਿਮਾਚਲ ਪ੍ਰਦੇਸ਼ ਦੀ ਇਕ ਮਹਿਲਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਟਵੀਟ ਕਰ ਕੇ ਅਪਣਾ ਦਰਦ ਦਸਿਆ ਸੀ। ਉਸ ਤੋਂ ਬਾਅਦ ਸੁਸ਼ਮਾ ਸਵਰਾਜ ਨੂੰ ਟਵੀਟ ਕਰਨ ਵਾਲੀਆਂ ਪ੍ਰਵਾਸੀ ਲਾੜਿਆਂ ਤੋਂ ਸਤਾਈਆਂ ਲੜਕੀਆਂ ਦੀ ਕਤਾਰ ਲੰਬੀ ਹੋ ਗਈ। ਸੁਸ਼ਮਾ ਸਵਰਾਜ ਵਲੋਂ ਹੁੰਗਾਰਾ ਭਰਨ ਤੋਂ ਬਾਅਦ ਇਨ੍ਹਾਂ ਨੇ ਆਪਸ ਵਿਚ ਇਕ ਗਰੁਪ ਖੜਾ ਕਰ ਲਿਆ ਸੀ ਜਿਸ ਦੀ ਪਲੇਠੀ ਮੀਟਿੰਗ ਦਿੱਲੀ ਵਿਚ ਮਾਰਚ ਮਹੀਨੇ ਨੂੰ ਹੋ ਚੁਕੀ ਹੈ ਅਤੇ ਹੁਣ ਕੌਮੀ ਸੰਮੇਲਨ ਚੰਡੀਗੜ੍ਹ ਵਿਚ ਰਖਿਆ ਗਿਆ ਹੈ। 


ਇਥੇ ਇਹ ਵੀ ਚੇਤੇ ਕਰਵਾਇਆ ਜਾਂਦਾ ਹੈ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਪ੍ਰਵਾਸੀ ਪੰਜਾਬੀ ਲੜਕਿਆਂ ਵਾਸਤੇ ਇਧਰ ਪੰਜਾਬ ਵਸਦੀ ਲੜਕੀ ਨਾਲ ਵਿਆਹ ਕਰਵਾਉਣ ਲਈ ਡਿਪਟੀ ਕਮਿਸ਼ਨਰ ਵਲੋਂ ਜਾਰੀ ਕੋਈ ਇਤਰਾਜ਼ ਨਹੀਂ ਸਰਟੀਫ਼ੀਕੇਟ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ। ਪ੍ਰਵਾਸੀ ਲਾੜੇ ਨੂੰ ਇਹ ਸਰਟੀਫ਼ੀਕੇਟ ਉਸ ਦਾ ਵੀਜ਼ਾ, ਆਮਦਨ ਦੀ ਰਿਟਰਨ ਅਤੇ ਅਣਵਿਆਂਦੜ ਹੋਣ ਦਾ ਸਬੂਤ ਦਿਤਾ ਜਾਣ ਤੋਂ ਬਾਅਦ ਹੀ ਜਾਰੀ ਕੀਤਾ