ਗੋਲੀ ਚਲਾਉਣ ਦਾ ਹੁਕਮ ਮੈਂ ਤਾਂ ਕੀ, ਕੈਪਟਨ ਵੀ ਨਹੀਂ ਦੇ ਸਕਦਾ : ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ ਦੀ 7 ਅਕਤੁਬਰ ਨੂੰ ਕੀਤੀ ਜਾ ਰਹੀ ਰੈਲੀ ਲਈ ਹਮਾਇਤ ਜੁਟਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬਠਿੰਡਾ ਖੇਤਰ ਵਿਚ ਸਰਗਰਮ ਰਹੇ ਸ਼੍ਰੋਮਣੀ ਅਕਾਲੀ

Parkash singh badal

ਭਗਤਾ ਭਾਈ ਕਾ, 4 ਅਕਤੂਬਰ (ਰਾਜੀਵ ਗੋਇਲ): ਪਟਿਆਲਾ ਦੀ 7 ਅਕਤੁਬਰ ਨੂੰ ਕੀਤੀ ਜਾ ਰਹੀ ਰੈਲੀ ਲਈ ਹਮਾਇਤ ਜੁਟਾਉਣ ਦੀ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਬਠਿੰਡਾ ਖੇਤਰ ਵਿਚ ਸਰਗਰਮ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਮਲੂਕਾ ਵਿਚ ਰੈਲੀ ਨੂੰ ਸੰਬੋਧਨ ਕੀਤਾ। ਇਸ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ''ਗੋਲੀ ਚਲਾਉਣ ਬਾਰੇ ਮੈਂ ਤਾਂ ਕੀ,ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਕਹਿ ਸਕਦਾ ਕਿ ਗੋਲੀ ਚਲਾਉ''।

ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਉਪਰ ਇਸ ਵੇਲੇ ਨਾ ਕੋਈ ਸੰਕਟ ਹੈ ਅਤੇ ਨਾ ਹੀ ਕਦੇ ਆਵੇਗਾ। ਉਨ੍ਹਾਂ ਕਾਂਗਰਸ ਦੀ ਪ੍ਰਸਤਾਵਿਤ ਲੰਬੀ ਰੈਲੀ ਨੂੰ 'ਬਾਦਲ ਪਰਵਾਰ' ਨੂੰ ਭੰਡਣ ਲਈ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਕਾਂਡ ਦੋਵੇਂ ਵੱਖਰੇ ਵੱਖਰੇ ਮਸਲੇ ਹਨ। ਬਹਿਬਲ ਕਲਾਂ ਦਾ ਗੋਲੀ ਕਾਂਡ, ਕੋਟਕਪੂਰਾ ਦੀ ਕਾਰਵਾਈ ਤੋਂ ਬਾਅਦ ਵਾਪਰਿਆ ਸੀ। ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਪਹਿਲਾਂ ਦੀ  ਤਰ੍ਹਾਂ ਇਹ ਫਿਰ ਦੁਹਰਾਇਆ ਕਿ ਇਸ ਪਾਰਟੀ ਨੇ ਸ਼੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਵਾਇਆ ਸੀ। 


ਪਟਿਆਲਾ ਰੈਲੀ ਦੇ ਮੰਤਵ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਵਲੋਂ ਤਾਂ ਇਹ ਰੈਲੀ ਕਾਂਗਰਸ ਦੀ ਪੋਲ ਖੋਲਣ ਅਤੇ ਮੁੱਦਿਆਂ ਨੂੰ ਲੈ ਕੇ ਕੀਤੀ ਜਾਵੇਗੀ ਪਰ ਕਾਂਗਰਸ ਵਲੋਂ ਲੰਬੀ ਵਿਖੇ ਕੀਤੀ ਜਾਣ ਵਾਲੀ ਰੈਲੀ ਦਾ ਮੁੱਖ ਮਕਸਦ 'ਬਾਦਲ ਪਰਿਵਾਰ ਨੂੰ ਹੀ ਭੰਡਣਾ ਹੈ'। ਉਹਨਾਂ ਕਿਹਾ ਕਿ ਕਾਂਗਰਸੀਆਂ ਕੋਲ ਲੰਬੀ ਵਿਖੇ ਕੀਤੀ ਜਾਣ ਵਾਲੀ ਰੈਲੀ ਦਾ ਕੋਈ ਮੁੱਦਾ ਨਹੀਂ ਹੈ। ਨਿੱਤ ਵਧ ਰਹੀਆਂ ਤੇਲ  ਕੀਮਤਾਂ ਬਾਰੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤੇਲ ਉਪਰ ਟੈਕਸ ਘਟਾਏ ਤਾਂ ਜੋ

ਤੇਲ ਕੀਮਤਾਂ ਨੂੰ ਘਟਾਇਆ ਜਾ ਸਕੇ। Àਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਸਾਰਾ ਪਰਵਾਰ ਇਕੱਠਾ ਹੈ, ਇਸ ਵਿੱਚ ਕੋਈ ਮੱਤਭੇਦ ਨਹੀਂ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ, ਗੁਰਪ੍ਰੀਤ ਸਿੰਘ ਮਲੂਕਾ ਵੀ ਹਾਜ਼ਿਰ ਸਨ।