ਇੰਟਰਨੈੱਟ 'ਤੇ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਅਖ਼ਬਾਰ ਹੈ 'ਰੋਜ਼ਾਨਾ ਸਪੋਕਸਮੈਨ' : ਜੌੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਘੱਟ ਸਮੇਂ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲਾ 'ਰੋਜ਼ਾਨਾ ਸਪੋਕਸਮੈਨ' ਇੰਟਰਨੈੱਟ 'ਤੇ ਸੱਭ ਤੋਂ ਪਹਿਲਾਂ ਅਤੇ ਸੱਭ ਤੋਂ ਵੱਧ...

Rozana spokesman

ਜ਼ੀਰਾ (ਅੰਗਰੇਜ਼ ਸਿੰਘ ਬਰਾੜ): ਪੰਜਾਬੀ ਪੱਤਰਕਾਰੀ ਦੇ ਖੇਤਰ ਵਿਚ ਬਹੁਤ ਘੱਟ ਸਮੇਂ ਵਿਚ ਨਵੇਂ ਕੀਰਤੀਮਾਨ ਸਥਾਪਤ ਕਰਨ ਵਾਲਾ 'ਰੋਜ਼ਾਨਾ ਸਪੋਕਸਮੈਨ' ਇੰਟਰਨੈੱਟ 'ਤੇ ਸੱਭ ਤੋਂ ਪਹਿਲਾਂ ਅਤੇ ਸੱਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਇਸ ਪੱਤਰਕਾਰ ਕੋਲ ਕੀਤਾ। 


ਉਨ੍ਹਾਂ ਕਿਹਾ ਕਿ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ, ਮੈਨੇਜਿੰਗ ਡਾਇਰੈਕਟਰ ਬੀਬੀ ਜਗਜੀਤ ਕੌਰ ਅਤੇ ਬੀਬਾ ਨਿਮਰਤ ਕੌਰ ਵਲੋਂ ਕੀਤੀ ਗਈ ਸਖ਼ਤ ਮਿਹਨਤ ਦੀ ਬਦੌਲਤ 'ਰੋਜ਼ਾਨਾ ਸਪੋਕਸਮੈਨ' ਸੱਭ ਤੋਂ ਪਹਿਲਾ ਰਾਤ ਸਮੇਂ 12 ਵਜੇ ਹੀ ਨੈੱਟ 'ਤੇ ਪੜ੍ਹਿਆ ਜਾਂਦਾ ਹੈ, ਜਿਥੇ ਇਹ ਅਖ਼ਬਾਰ ਸਿੱਖੀ ਨੂੰ ਪ੍ਰਫੁੱਲਤ ਕਰਨ ਦੇ ਨਾਲ-ਨਾਲ ਪੰਜਾਬੀ ਭਾਸ਼ਾ ਦੇ ਮਿਆਰ ਨੂੰ ਵੀ ਉਚਾ ਚੁਕ ਰਿਹਾ ਹੈ ਉਥੇ ਉਭਰ ਰਹੇ ਲੇਖਕਾਂ ਨੂੰ ਵੀ ਉਤਸ਼ਾਹਤ ਕਰ ਰਿਹਾ ਹੈ।