ਕਸ਼ਮੀਰ : 10 ਸਾਲ ਬਾਅਦ ਪੂਰਾ ਹੋਇਆ 8.6 ਕਿਲੋਮੀਟਰ ਲੰਮੀ ਰੇਲਵੇ ਸੁਰੰਗ ਦਾ ਕੰਮ

ਏਜੰਸੀ

ਖ਼ਬਰਾਂ, ਪੰਜਾਬ

ਕਸ਼ਮੀਰ : 10 ਸਾਲ ਬਾਅਦ ਪੂਰਾ ਹੋਇਆ 8.6 ਕਿਲੋਮੀਟਰ ਲੰਮੀ ਰੇਲਵੇ ਸੁਰੰਗ ਦਾ ਕੰਮ

image

ਜੰਮੂ, 4 ਅਕਤੂਬਰ : ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਬਨਿਹਾਲ ਇਲਾਕੇ 'ਚ 8.6 ਕਿਲੋਮੀਟਰ ਲੰਮੀ ਰੇਲਵੇ ਸੁਰੰਗ ਦੇ ਅੰਦਰ ਖੁਦਾਈ ਦਾ ਕੰਮ 10 ਸਾਲ ਬਾਅਦ ਪੂਰਾ ਹੋ ਗਿਆ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਚੰਗਾਲਦਾਰ ਅਤੇ ਖਾਰੀ ਦੇ ਵਿਚਕਾਰ ਇਹ ਮਹੱਤਵਪੂਰਣ ਸੁਰੰਗ 272 ਕਿਲੋਮੀਟਰ ਦੀ ਉਧਮਪੁਰ-ਸ਼੍ਰੀਨਗਰ-ਬਾਰਾਮੁਲਾ ਰੇਲਵੇ ਲਾਈਨ ਦੀ ਕਈ ਉਸਾਰੀ ਅਧੀਨ ਪ੍ਰੋਜੈਕਟਾਂ ਵਿਚੋਂ ਇਕ ਹੈ, ਜਿਸ ਦੇ 15 ਅਗੱਸਤ 2022 ਤਕ ਪੂਰਾ ਹੋਣ ਦੀ ਸੰਭਾਵਨਾ ਹੈ। ਇਹ ਲਾਈਨ ਕਸ਼ਮੀਰ ਘਾਟੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚੋਂ ਇਕ ਵਿਕਲਪਿਕ ਸੰਪਰਕ ਮਾਰਗ ਪ੍ਰਦਾਨ ਕਰੇਗੀ। ਇਕ ਅਧਿਕਾਰੀ ਮੁਤਾਬਕ, ਸਨਿਚਰਵਾਰ ਨੂੰ ਇਹ ਸਫ਼ਲਤਾ ਹਾਸਲ ਕੀਤੀ ਗਈ ਸੁਰੰਗ ਦਾ ਕੰਮ 10 ਸਾਲਾਂ ਤੋਂ ਚੱਲ ਰਿਹਾ ਸੀ।