ਭਾਰਤ-ਪਾਕਿ ਸਰਹੱਦ ਉਤੇ ਫਿਰ ਆਇਆ ਪਾਕਿਸਤਾਨੀ ਡਰੋਨ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ-ਪਾਕਿ ਸਰਹੱਦ ਉਤੇ ਫਿਰ ਆਇਆ ਪਾਕਿਸਤਾਨੀ ਡਰੋਨ

image

ਸੀਮਾ ਸੁਰੱਖਿਆ ਦਲ ਨੇ ਕੀਤੀ ਗੋਲੀਬਾਰੀ

ਡੇਰਾ ਬਾਬਾ ਨਾਨਕ, 4 ਅਕਤੂਬਰ (ਹੀਰਾ ਸਿੰਘ ਮਾਂਗਟ): ਭਾਰਤ-ਪਾਕਿ ਦੀ ਕੌਮਾਂਤਰੀ ਸਰਹੱਦ ਦੇ ਸੈਕਟਰ ਗੁਰਦਾਸਪੁਰ ਦੀ 10 ਬਟਾਲੀਅਨ ਦੀ ਬੀਓਪੀ ਆਬਾਦ ਦੇ  ਸੀਮਾ ਸੁਰੱਖਿਆ ਦਲ (ਬੀ.ਐਸ.ਐਫ਼.) ਦੇ ਜਵਾਨਾਂ ਵਲੋਂ ਬੀਤੀ ਰਾਤ ਇਕ ਵਜੇ ਦੇ ਕਰੀਬ ਸਰਹੱਦ 'ਤੇ ਉਡ ਰਹੇ ਡਰੋਨ 'ਤੇ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਅਨੁਸਾਰ ਸੀਮਾ ਸੁਰੱਖਿਆ ਦਲ ਦੀ 10 ਬਟਾਲੀਅਨ ਹੈੱਡ ਕੁਆਰਟਰ ਸ਼ਿਕਾਰ ਮਾਛੀਆਂ ਦੀ ਬੀਓਪੀ ਆਬਾਦ ਉਤੇ ਤਾਇਨਾਤ ਜਵਾਨਾਂ ਵਲੋਂ ਸਨਿਚਰਵਾਰ ਦੀ ਰਾਤ ਕਰੀਬ ਇਕ ਵਜੇ ਬੁਰਜੀ ਨੰਬਰ 44/2-3 ਮੇਰੇ ਪਾਕਿਸਤਾਨ ਵਲੋਂ ਭਾਰਤ ਸਰਹੱਦ 'ਤੇ ਘੁੰਮ ਰਹੇ ਡਰੋਨ ਨੂੰ ਵੇਖਿਆ ਜਿਥੇ ਜਵਾਨਾਂ ਵਲੋਂ ਡਰੋਨ 'ਤੇ ਗੋਲੀਬਾਰੀ ਕੀਤੀ ਗਈ।
   ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੀਮਾ ਸੁਰੱਖਿਆ ਦਲ ਦੇ ਜਵਾਨਾਂ ਵਲੋਂ ਤਿੰਨਜ-ਚਾਰ ਫ਼ਾਇਰ ਕੀਤੇ ਜਿਸ ਉਪਰੰਤ ਡਰੋਨ ਪਾਕਿਸਤਾਨ ਵਾਲੇ ਪਾਸੇ ਨੂੰ ਵਾਪਸ ਚਲਾ ਗਿਆ। ਇਸ ਘਟਨਾ ਦੀ ਖ਼ਬਰ ਮਿਲਦਿਆਂ ਹੀ ਸੀਮਾ ਸੁਰੱਖਿਆ ਦਲ ਦੇ ਆਹਲਾ ਅਫ਼ਸਰਾਂ ਤੋਂ ਇਲਾਵਾ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਰਸ਼ਪਾਲ ਸਿੰਘ ਤੇ ਕਾਊਂਟਰ ਇੰਟੈਲੀਜੈਂਸੀ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਸਰਹੱਦ 'ਤੇ ਘਟਨਾ ਵਾਲੀ ਥਾਂ ਪੁੱਜੇ ਜਿਥੇ ਸੀਮਾ ਸੁਰੱਖਿਆ ਦਲ ਤੇ ਪੰਜਾਬ ਪੁਲਿਸ ਵਲੋਂ ਸਾਂਝਾ ਸਰਚ ਅਭਿਆਨ ਕੀਤਾ ਜਾ ਰਿਹਾ ਹੈ।