ਸੰਗਰੂਰ ਦੇ ਭਵਾਨੀਗੜ੍ਹ 'ਚ ਪਹੁੰਚੇ ਰਾਹੁਲ ਗਾਂਧੀ, ਭਵਾਨੀਗਰ੍ਹ ਤੋਂ ਚੱਲੇਗਾ ਰਾਹੁਲ ਦਾ ਟਰੈਕਟਰ
ਕੱਲ੍ਹ ਪੰਜਾਬ ਤੋਂ ਹਰਿਆਣਾ ਦਾ ਕਰਨਗੇ ਰੁਖ
ਸੰਗਰੂਰ - ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤਿੰਨ ਦਿਨਾਂ ਪੰਜਾਬ ਦੌਰੇ 'ਤੇ ਹਨ। ਅੱਜ ਸੋਮਵਾਰ ਨੂੰ ਰਾਹੁਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ। ਦੱਸ ਦਈਏ ਕਿ ਰਾਹੁਲ ਗਾਂਧੀ ਸੰਗਰੂਰ ਦੇ ਭਵਾਨੀਗੜ੍ਹ 'ਚ ਰੈਲੀ ਕਰਨ ਲਈ ਪਹੁੰਚ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਹਾਜ਼ਰ ਹਨ।
ਇਸ ਤੋਂ ਬਾਅਦ ਦੁਪਹਿਰ ਇਕ ਵਜੇ ਭਵਾਨੀਗੜ੍ਹ ਤੋਂ ਸਮਾਣਾ ਤਕ ਟ੍ਰੈਕਟਰ ਮਾਰਚ ਕੱਢਿਆ ਜਾਵੇਗਾ। ਭਵਾਨੀਗੜ੍ਹ ਤੋਂ ਚੱਲਿਆ ਇਹ ਮਾਰਚ ਫਤਹਿਗੜ੍ਹ ਚੰਨਾ, ਬਾਹਮਣਾ ਵਿਚੋਂ ਦੀ ਹੁੰਦਾ ਹੋਇਆ ਸਮਾਣਾ ਮੰਡੀ ਚਾਰ ਵਜੇ ਦੇ ਕਰੀਬ ਪਹੁੰਚੇਗਾ। ਜਿੱਥੇ ਚਾਰ ਵਜੇ ਦਾਣਾ ਮੰਡੀ ਸਮਾਣਾ 'ਚ ਜਨਤਕ ਮੀਟਿੰਗ ਰੱਖੀ ਗਈ ਹੈ।
ਦੱਸ ਦਈਏ ਕਿ ਚਾਰ ਅਕਤੂਬਰ ਐਤਵਾਰ ਕਾਂਗਰਸ ਰੈਲੀ ਦੀ ਸ਼ੁਰੂਆਤ ਹੋਈ ਸੀ।
ਜਿੱਥੇ ਮੋਗਾ ਜ਼ਿਲ੍ਹੇ ਦੇ ਬੱਧਨੀ ਕਲਾਂ ਤੋਂ ਟ੍ਰੈਕਟਰ ਮਾਰਚ ਆਰੰਭ ਹੋਇਆ ਸੀ। ਇਸ ਮਾਰਚ ਵਿਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ ਤੇ ਨਵਜੋਤ ਸਿੱਧੂ ਸਮੇਤ ਕਾਂਗਰਸ ਦੇ ਕਈ ਹੋਰ ਲੀਡਰ ਸ਼ਾਮਲ ਸਨ।