ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਲੁੱਟ ਦੀ ਵੱਡੀ ਵਾਰਦਾਤ, 5 ਲਾਕਰ ਲੈਕੇ ਹੋਏ ਫਰਾਰ
ਚੋਰ ਬੈਂਕ ਦੀ ਕੰਧ ਪਾੜ ਕੇ ਬੈਂਕ ਅੰਦਰ ਆਏ ਸਨ।
bank loot
ਹੁਸ਼ਿਆਰਪੁਰ- ਪੰਜਾਬ 'ਚ ਆਏ ਦਿਨ ਲੁੱਟ ਵਾਰਦਾਤਾਂ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਇਸ ਦੇ ਤਹਿਤ ਅੱਜ ਹੁਸ਼ਿਆਰਪੁਰ ਜ਼ਿਲ੍ਹੇ 'ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਖੁਡਾ ਨੇੜੇ ਟਾਂਡਾ 'ਚ ਬੀਤੀ ਰਾਤ ਨੂੰ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਚੋਰ ਬੈਂਕ ਦੇ ਪੰਜ ਲਾਕਰ ਲੈ ਕੇ ਫਰਾਰ ਹੋ ਗਏ ਹਨ। ਇਥੇ ਦੱਸ ਦੇਈਏ ਕਿ ਚੋਰ ਬੈਂਕ ਦੀ ਕੰਧ ਪਾੜ ਕੇ ਬੈਂਕ ਅੰਦਰ ਆਏ ਸਨ।
ਐਤਵਾਰ ਨੂੰ ਬੈਂਕ ਦੀ ਛੁਟੀ ਹੋਣ ਕਰਕੇ ਬੈਂਕ ਬੰਦ ਸੀ ਪਰ ਚੋਰਾਂ ਨੇ ਮੌਕਾ ਦੇਖ ਕੇ ਬੈਂਕ 'ਚ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸਫਲ ਵੀ ਰਹੇ। ਪਰ ਅਗਲੇ ਦਿਨ ਜਦੋਂ ਸੋਮਵਾਰ ਅੱਜ ਸਵੇਰੇ ਬੈਂਕ ਖੋਲਿਆ ਤਾਂ ਤਦ ਦੇਖਿਆ ਕਿ ਚੋਰ ਬੈਂਕ ਦੀ ਕੰਧ ਪਾੜ ਕੇ ਬੈਂਕ ਅੰਦਰ ਆਏ ਸਨ। ਇਸ ਘਟਨਾ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਦੇ ਪਹੁੰਚ ਕੇ ਪੁਲਿਸ ਨੇ ਬੈਂਕ ਸਟਾਫ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।