ਲਖੀਮਪੁਰ ਹਿੰਸਾ ਦੀ ਘਟਨਾ ਦੇ ਵਿਰੋਧ ਵਿਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼

ਏਜੰਸੀ

ਖ਼ਬਰਾਂ, ਪੰਜਾਬ

ਲਖੀਮਪੁਰ ਹਿੰਸਾ ਦੀ ਘਟਨਾ ਦੇ ਵਿਰੋਧ ਵਿਚ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਰੋਸ ਪ੍ਰਦਰਸ਼ਨ

image

ਨਵੀਂ ਦਿੱਲੀ, 5 ਅਕਤੂਬਰ : ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਇਕ ਸਮੂਹ ਨੇ ਲਖੀਮਪੁਰ ਖੇੜੀ ਵਿਖੇ ਹੋਈ ਹਿੰਸਕ ਘਟਨਾ ਦੇ ਵਿਰੋਧ ਵਿਚ ਯੂਨੀਵਰਸਿਟੀ ਦੇ ਉਤਰੀ ਕੈਂਪਸ ਵਿਚ ਜਲੂਸ ਕਢਿਆ। ਖੱਬੇ ਪੱਖੀ ਆਲ ਇੰਡੀਆ ਸਟੂਡੈਂਟਸ ਐਸੋਸੀਏਸਨ (ਏਆਈਐਸਏ) ਅਤੇ ਹੋਰ ਸੰਗਠਨਾਂ ਨੇ ਵਿਜੇ ਨਗਰ ਤੋਂ ਆਰਟਸ ਫੈਕਲਟੀ ਤਕ ਇਕ ਜਲੂਸ ਕਢਿਆ। ਸਟੂਡੈਂਟਸ ਯੂਨੀਅਨ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ, “ਵਿਜੇ ਨਗਰ ਵਿਚ ਇਕੱਠੇ ਹੋਏ ਵਿਦਿਆਰਥੀਆਂ ਨੇ ਦਿੱਲੀ ਪੁਲਿਸ ਦੇ ਭਾਰੀ ਵਿਰੋਧ ਦੇ ਬਾਵਜੂਦ, ਆਰਟਸ ਫੈਕਲਟੀ ਵਿਚ ਜਲੂਸ ਕਢਿਆ। ਉੱਤਰੀ ਕੈਂਪਸ ਦੇ ਨੇੜਲੇ ਖੇਤਰ ਵਿਚ ਰਹਿ ਰਹੇ ਕਈ ਵਿਦਿਆਰਥੀਆਂ ਨੇ ਜਲੂਸ ਵਿਚ ਹਿੱਸਾ ਲਿਆ, ਨਾਹਰੇ ਲਗਾਏ ਅਤੇ ਆਸ਼ੀਸ਼ ਮਿਸ਼ਰਾ ਦੀ ਤੁਰਤ ਗਿ੍ਰਫ਼ਤਾਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਅਸਤੀਫ਼ੇ ਦੀ ਮੰਗ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਆਰਟਸ ਫੈਕਲਟੀ ਵਿਚ ਜਲੂਸ ਵਿਦਿਆਰਥੀ-ਕਿਸਾਨ-ਮਜਦੂਰ ਏਕਤਾ ਨੂੰ ਬਰਕਰਾਰ ਰੱਖਣ ਦੇ ਫ਼ੈਸਲੇ ਨਾਲ ਸਮਾਪਤ ਹੋਇਆ। (ਏਜੰਸੀ)