ਇਟਲੀ ਦੀ ਰਾਜਧਾਨੀ ਰੋਮ ਦੇ ਡੀਪੂ ’ਚ ਖੜੀਆਂ 20 ਤੋਂ ਵੱਧ ਬੱਸਾਂ ਅੱਗ ਦੀ ਭੇਟ ਚੜ੍ਹੀਆਂ

ਏਜੰਸੀ

ਖ਼ਬਰਾਂ, ਪੰਜਾਬ

ਇਟਲੀ ਦੀ ਰਾਜਧਾਨੀ ਰੋਮ ਦੇ ਡੀਪੂ ’ਚ ਖੜੀਆਂ 20 ਤੋਂ ਵੱਧ ਬੱਸਾਂ ਅੱਗ ਦੀ ਭੇਟ ਚੜ੍ਹੀਆਂ

image

ਰੋਮ ਇਟਲੀ, 5 ਅਕਤੂਬਰ : ਇਟਲੀ ਦੀ ਰਾਜਧਾਨੀ ਰੋਮ ਵਿੱਚ ਸਥਿਤ ਸਭ ਤੋਂ ਵੱਡੀ ਪਬਲਿਕ ਟਰਾਂਸਪੋਰਟ ਕੰਪਨੀ ‘ਏਟੀਏਸੀ’ ਦੇ ਬੱਸਾਂ ਵਾਲੇ ਡੀਪੂ ਵਿੱਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਥਾਨਕ ਮੀਡੀਆ ਅਨੁਸਾਰ ਡੀਪੂ ਵਿੱਚ ਖੜੀਆਂ 20 ਤੋਂ ਜਿਆਦਾ ਬੱਸਾਂ ਅੱਗ ਦੀ ਲਪੇਟ ਵਿੱਚ ਆ ਜਾਣ ਕਾਰਨ ਸੜ ਕੇ ਸੁਆਹ ਹੋ ਗਈਆ ਹਨ।
ਇਹ ਹਾਦਸਾ ਰੋਮ ਸ਼ਹਿਰ ਦੇ ਟੌਰ ਸੈਪੀਏਂਜ਼ਾ ਦੇ ‘ਏਟੀਏਸੀ’ ਡਿਪੂ ਦੇ ਅੰਦਰ ਵਾਪਰਿਆ ਹੈ, ਇਹ ਹਾਦਸਾ ਮੰਗਲਵਾਰ 5 ਅਕਤੂਬਰ ਨੂੰ ਸਵੇਰੇ 4 ਤੋਂ 4:30 ਵਜੇ ਦੇ ਕਰੀਬ ਵਾਪਰਿਆ,ਜਿਸ ਨਾਲ ਪੀਕਯੂਆਰਐਸ ਸੈਕਟਰ ਵਿੱਚ ਧੀਆਂ ਪ੍ਰੈਨੇਸਟੀਨਾ ਦੇ ਗੈਰਾਜ ਵਿੱਚ ਖੜ੍ਹੀਆ ਬੱਸਾਂ ਨੂੰ ਪ੍ਰਭਾਵਿਤ ਕੀਤਾ ਗਿਆ।
ਜਿਹੜੀਆਂ ਬੱਸਾਂ ਅੱਗ ਦੀ ਲਪੇਟ ਵਿੱਚ ਆ ਕੇ ਸੜੀਆ ਹਨ,ਇਹ ਬੱਸਾਂ ਗੈਸ ਨਾਲ ਚਲਦੀਆਂ ਸਨ,ਇਹ ਸਪਸ਼ਟ ਨਹੀਂ ਹੋਇਆ ਕਿ ਅੱਗ ਦੇ ਕੀ ਕਾਰਨ ਹਨ, ਅਤੇ ਮਾਹਰਾਂ ਅਤੇ ਪੁਲਿਸ ਵਲੋਂ ਜਾਂਚ ਚੱਲ ਰਹੀ ਹੈ।
ਸ਼ਹਿਰ ਵਿੱਚ ਜਨਤਕ ਆਵਾਜਾਈ ਸੇਵਾ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਨੇ ਘਟਨਾ ਨੂੰ ਸਪਸ਼ਟ ਕਰਨ ਲਈ ਅੰਦਰੂਨੀ ਖੋਜ ਦਾ ਅਧਿਐਨ ਕੀਤਾ ਗਿਆ ਹੈ, ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹੋਏ ਨੁਕਸਾਨ ਦੀ ਅਜੇ ਤੱਕ ਕੋਈ ਜਾਣਕਾਰੀ ਨਹੀਂ ਹਾਸਲ ਨਹੀਂ ਹੋਈ ਅਤੇ ਖ਼ਬਰ ਲਿਖੇ ਜਾਣ ਤੱਕ ਖੁਸ਼ਕਿਸਮਤੀ ਨਾਲ, ਅੱਗ ਵਿੱਚ ਕਿਸੇ ਵੀ ਜਾਨੀ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ,ਨਾ ਹੀ ਕਿਸੇ ਵਿਅਕਤੀ ਦੀ ਕੋਈ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ, ਦੂਜੇ ਪਾਸੇ ਮਾਹਰਾਂ ਵਲੋਂ ਨਿਗਰਾਨੀ ਕੈਮਰਿਆਂ ਦੇ ਜ਼ਰੀਏ ਅਤੇ ਹਰ ਪਹਿਲੂ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜ਼ੋ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਚੱਲ ਸਕੇ। (ਏਜੰਸੀ)