ਪਿ੍ਰਯੰਕਾ ਗਾਂਧੀ ਨੇ ਮੋਦੀ ਨੂੰ ਘਟਨਾ ਦਾ

ਏਜੰਸੀ

ਖ਼ਬਰਾਂ, ਪੰਜਾਬ

ਪਿ੍ਰਯੰਕਾ ਗਾਂਧੀ ਨੇ ਮੋਦੀ ਨੂੰ ਘਟਨਾ ਦਾ

image

‘ਕਿਸਾਨਾਂ ਨੂੰ ਕੁਚਲਣ ਵਾਲਾ ਵਿਅਕਤੀ ਹੁਣ ਤਕ ਗਿ੍ਰਫ਼ਤਾਰ 

ਲਖਨਊ, 5 ਅਕਤੂਬਰ : ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਵਿਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਹੁਣ ਤਕ ਬਰਖ਼ਾਸਤ ਕਿਉਂ ਨਹੀਂ ਕੀਤਾ ਗਿਆ ਅਤੇ ਕਿਸਾਨਾਂ ਨੂੰ ‘ਅਪਣੀ ਗੱਡੀ ਹੇਠਾਂ ਕੁਚਲਣ ਵਾਲੇ’ ਉਸ ਦੇ ਬੇੇਟੇ ਦੀ ਹਾਲੇ ਤਕ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ। 
ਪ੍ਰਿਯੰਕਾ ਨੇ ਮੋਦੀ ਨੂੰ ਸਵਾਲ ਕਰਦੇ ਹੋਏ ਉਹ ਕਥਿਤ ਵੀਡੀਉ ਵੀ ਦਿਖਾਈ ਜਿਸ ਵਿਚ ਦਿਸ ਰਿਹਾ ਹੈ ਕਿ ਇਕ ਗੱਡੀ ਸੜਕ ’ਤੇ ਚੱਲ ਰਹੇ ਕਿਸਾਨਾਂ ਨੂੰ ਕੁਚਲਦੇ ਹੋਏ ਭੱਜ ਰਹੀ ਹੈ। ਇਹ ਵੀਡੀਉ ਸ਼ੋਸ਼ਲ ਮੀਡੀਆ ’ਤੇ ਫੈਲ ਗਈ ਹੈ। ਕਾਂਗਰਸ ਦੀ ਉਤਰ ਪ੍ਰਦੇਸ਼ ਦੀ ਇੰਚਾਰਜ ਨੇ ਇਕ ਵੀਡੀਉ ਜਾਰੀ ਕੇ ਕਿਹਾ, ‘‘ਮੋਦੀ ਜੀ, ਮੈਂ ਸੁਣਿਆ ਹੈ ਕਿ ਤੁਸੀਂ ਆਜ਼ਾਦੀ ਦਾ ਅਮ੍ਰਿਤ ਮਹੋਤਸਵ ਮਣਾਉਣ ਲਈ ਲਖਨਊ ਪਹੁੰਚ ਰਹੇ ਹੋ। ਕੀ ਤੁਸੀਂ ਇਹ ਵੀਡੀਉ ਵੇਖਿਆ ਹੈ? ਇਸ ਵੀਡੀਉ ਵਿਚ ਤੁਹਾਡੀ ਅਪਣੀ ਸਰਕਾਰ ਦੇ ਇਕ ਮੰਤਰੀ ਦੇ ਬੇਟੇ ਨੂੰ ਕਿਸਾਨਾਂ ਉਤੇ ਅਪਣੀ ਗੱਡੀ ਨਾਲ ਕੁਚਲਦੇ ਹੋਏ ਵੇਖਿਆ ਜਾ ਸਕਦਾ ਹੈ। ਤੁਸੀਂ ਇਹ ਵੀਡੀਉ ਦੇਖੋ ਅਤੇ ਦੇਸ਼ ਨੂੰ ਦੱਸੋ ਕਿ ਇਸ ਮੰਤਰੀ ਨੂੰ ਬਰਖ਼ਾਸਤ ਕਿਉਂ ਨਹੀਂ ਕੀਤਾ ਗਿਆ ਅਤੇ ਇਸ ਲੜਕੇ ਨੂੰ ਹਾਲੇ ਤਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?’’     (ਏਜੰਸੀ)