ਫ਼ਰਜ਼ੀ ਭਤੀਜਾ ਬਣ ਕੇ ਕੈਨੇਡਾ ਤੋਂ ਕੀਤਾ ਫ਼ੋਨ, ਬਜ਼ੁਰਗ ਕੋਲੋਂ ਕਰਵਾਏ 7 ਲੱਖ ਰੁਪਏ ਟਰਾਂਸਫ਼ਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਫ਼ਰਜ਼ੀ ਜੱਸਾ, ਜਗਮੋਹਨ ਸਿੰਘ ਤੇ ਸਾਜਿਦ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਧੋਖਾਧੜੀ ਅਪਰਾਧਿਕ ਸਾਜ਼ਿਸ਼ ਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਕੀਤਾ ਮੁਕੱਦਮਾ ਦਰਜ

Called from Canada pretending to be a fake nephew

 

ਲੁਧਿਆਣਾ: ਸ਼ਾਤਿਰ ਠੱਗਾਂ ਨੇ ਬੀਆਰਐੱਸ ਨਗਰ ਦੇ ਰਹਿਣ ਵਾਲੇ ਅਜੀਤ ਸਿੰਘ (82) ਨੂੰ ਠੱਗੀ ਦਾ ਸ਼ਿਕਾਰ ਬਣਾ ਕੇ ਉਸ ਕੋਲੋਂ 7 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ।

ਪੀੜਤ ਅਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਜੱਸਾ ਕਈ ਸਾਲਾਂ ਤੋਂ ਵਿਦੇਸ਼ ’ਚ ਰਹਿ ਰਿਹਾ ਹੈ। ਦੇਰ ਰਾਤ ਉਸ ਦੇ ਨਾਂਅ ਤੋਂ ਫੋਨ ਆਇਆ ਕਿਹਾ ਕਿ ਮੈਂ ਜੱਸਾ ਬੋਲਦਾ ਹੈ ਤੇ ਮੇਰਾ ਕਿਸੇ ਗੋਰੇ ਜੋੜੇ ਨਾਲ ਝਗੜਾ ਹੋ ਗਿਆ ਹੈ ਤੇ ਫ਼ੈਸਲੇ ਲਈ ਉਸ ਨੇ ਜਗਮੋਹਨ ਨਾਂਅ ਦਾ ਵਕੀਲ ਕੀਤਾ ਹੈ।

ਫ਼ਰਜ਼ੀ ਜੱਸੇ ਨੇ ਵਕੀਲ ਜਗਮੋਹਨ ਨਾਲ ਅਜੀਤ ਦੀ ਗੱਲ ਕਰਵਾ ਦਿੱਤੀ। ਉਸ ਨੇ ਅਜੀਤ ਸਿੰਘ ਨੂੰ ਆਖਿਆ ਕਿ ਫ਼ੈਸਲੇ ਲਈ ਦੂਸਰੀ ਧਿਰ ਨੂੰ 5000 ਡਾਲਰ ਦੇਣੇ ਪੈਣਗੇ। ਅਜੀਤ ਸਿੰਘ ਨੇ ਜਗਮੋਹਨ ਵੱਲੋਂ ਦਿੱਤੇ ਗਏ, ਸਾਜਿਦ ਨਾਮ ਦੇ ਵਿਅਕਤੀ ਦੇ ਬੈਂਕ ਖਾਤੇ ਵਿੱਚ 7 ਲੱਖ ਰੁਪਏ ਦੀ ਨਕਦੀ ਟਰਾਂਸਫ਼ਰ ਕਰ ਦਿੱਤੀ। ਅਗਲੇ ਦਿਨ ਸਵੇਰੇ ਜਦ ਅਜੀਤ ਸਿੰਘ ਨੇ ਆਪਣੇ ਭਤੀਜੇ ਜੱਸੇ ਨਾਲ ਫ਼ੋਨ ਉੱਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦਾ ਕਿਸੇ ਨਾਲ ਕੋਈ ਵੀ ਝਗੜਾ ਨਹੀਂ ਹੋਇਆ ਤੇ ਨਾ ਹੀ ਉਸ ਨੇ ਫ਼ੋਨ ਕਰ ਕੇ ਕੋਈ ਪੈਸੇ ਮੰਗਵਾਏ। 

ਅਜੀਤ ਸਿੰਘ ਨੇ ਇਸ ਮਾਮਲੇ ਸਬੰਧੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਫ਼ਰਜ਼ੀ ਜੱਸਾ, ਜਗਮੋਹਨ ਸਿੰਘ ਤੇ ਸਾਜਿਦ ਨਾਮ ਦੇ ਵਿਅਕਤੀ ਦੇ ਖ਼ਿਲਾਫ਼ ਧੋਖਾਧੜੀ ਅਪਰਾਧਿਕ ਸਾਜ਼ਿਸ਼ ਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।