ਸਾਬਕਾ ਫ਼ੌਜੀ ਨੂੰ ਇਕਲੌਤੇ ਪੁੱਤਰ ਨੇ ਗੋਲੀਆਂ ਮਾਰ ਕੇ ਕੀਤਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨ ਚੜ੍ਹਨ ਤੋਂ ਪਹਿਲਾ ਹੀ ਪੁੱਤ ਨੇ ਪਿਓ ਦਾ ਕੀਤਾ ਸਸਕਾਰ

Ex-soldier shot dead by only son

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬਹਾਦਰ ਨਗਰ ਵਿਖੇ ਇਕ ਇਕਲੌਤੇ ਕਲਯੁੱਗੀ ਪੁੱਤ ਵਲੋਂ ਸਾਬਕਾ ਫ਼ੌਜੀ ਆਪਣੇ  ਪਿਉ ਨੂੰ ਮੌਤ ਦੇ ਘਾਟ ਉਤਾਰ ਕੇ ਰਾਤ ਦੇ ਹਨੇਰੇ ਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਘਟਨਾ ਦਾ ਪਤਾ ਲੱਗਦਿਆਂ ਹੀ ਡੀਐਸਪੀ ਪ੍ਰੀਤ ਇੰਦਰ ਸਿੰਘ, ਐਸਐਚਓ ਗੁਰਮੁਖ ਸਿੰਘ ਥਾਣਾ ਵਲਟੋਹਾ ਮੌਕੇ 'ਤੇ ਪਹੁੰਚੇ । ਮ੍ਰਿਤਕ ਸੁਖਵੰਤ ਸਿੰਘ ਦਾ ਪੁੱਤਰ ਮੌਕੇ ਤੋਂ ਫ਼ਰਾਰ ਹੈ।

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਫ਼ੌਜੀ ਸੁਖਵੰਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਹਾਦਰ ਨਗਰ ਦਾ ਆਪਣੇ ਪੁੱਤਰ ਸੁਖਵਿੰਦਰ ਸਿੰਘ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਿਆ ਸੀ, ਤਕਰਾਰ ਦੌਰਾਨ ਪੁੱਤਰ ਵੱਲੋਂ ਗੋਲੀ ਚਲਾਈ ਗਈ ਤੇ ਉਹ ਗੋਲੀ ਪਿਤਾ ਨੂੰ ਲੱਗ ਗਈ।  ਘਟਨਾ ਨੂੰ ਛਪਾਉਣ ਲਈ ਮ੍ਰਿਤਕ ਸਾਬਕਾ ਫੌਜੀ ਸੁਖਵਿੰਦਰ ਸਿੰਘ ਦੀ ਲਾਜ ਨੂੰ ਦਾ ਤੜਕੇ ਦਿਨ ਚੜਨ ਤੋਂ ਪਹਿਲਾਂ ਹੀ ਸੰਸਕਾਰ ਕਰਕੇ ਉਸ ਦੀਆਂ ਫ਼ੁਲ ਵੀ ਚੁਗ ਲਏ ਗਏ।

  ਡੀਐਸਪੀ ਭਿੱਖੀਵਿੰਡ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੂਚਨਾ ਮਿਲਣ 'ਤੇ ਮੌਕੇ ਤੇ ਪਹੁੰਚਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕੀਤੇ  ਹਨ ਅਤੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਚੁਗੀਆਂ ਗਈਆਂ ਫੁਲਾਂ ਨੂੰ ਪੁਲਿਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ। ਘਟਨਾ ਲਈ ਜਿੰਮੇਵਾਰ ਮ੍ਰਿਤਕ ਦੇ ਪੁੱਤਰ ਖਿਲਾਫ ਵੱਖ-ਵੱਖ ਕਾਨੂੰਨ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।