ਜੰਡਿਆਲਾ ਗੁਰੂ ਦੇ ਪਿੰਡ ਮੱਲੀਆਂ 'ਚ ਨਿੱਜੀ ਰੰਜਿਸ਼ ਕਾਰਨ ਗੋਲੀ ਮਾਰ ਕੇ ਨੌਜਵਾਨ ਕੀਤਾ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜ਼ਖ਼ਮੀ ਪਲਵਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਕਰਵਾਇਆ ਦਾਖ਼ਲ

Youth injured in shooting due to personal enmity in Jandiala Guru's village Mallian

ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਮੱਲੀਆਂ ਵਿਖੇ ਨਿੱਜੀ ਰੰਜਿਸ਼ ਕਾਰਨ ਇਕ ਨੌਜਵਾਨ ਨੂੰ ਦੂਸਰੇ ਨੌਜਵਾਨ ਵਲੋਂ ਗੋਲੀ ਮਾਰ ਕੇ ਫੱਟੜ ਕਰਨ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਜੰਡਿਆਲਾ ਗੁਰੂ ਦੇ ਐਸ. ਐਚ. ਓ. ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਦੇ ਪਿੰਡ ਮੱਲ੍ਹੀਆਂ ਦਾ ਵਸਨੀਕ ਪਲਵਿੰਦਰ ਸਿੰਘ ਉਰਫ਼ਲੱਕੀ ਅਤੇ ਦਿਲਸ਼ੇਰ ਸਿੰਘ ਉਰਫ਼ ਸ਼ੇਰਾਂ ਇਕੋ ਹੀ ਗਲੀ ਦੇ ਵਾਸੀ ਹਨ ਤੇ ਨਿੱਜੀ ਰੰਜਿਸ਼ ਕਾਰਨ ਦਿਲਸ਼ੇਰ ਸਿੰਘ ਸ਼ੇਰਾ ਨੇ ਅੱਜ ਸ਼ਾਮ ਪਲਵਿੰਦਰ ਸਿੰਘ ਉਰਫ ਲੱਕੀ ਵਾਸੀ ਮੱਲ੍ਹੀਆਂ ਤੇ ਗੋਲੀ ਚਲਾ ਦਿੱਤੀ।

ਇਸ ਮੌਕੇ ਏ ਐਸ ਆਈ ਤਜਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੱਲਿਆ ਦੇ ਵਸਨੀਕ ਪਲਵਿੰਦਰ ਸਿੰਘ ਪੁੱਤਰ ਮੁਖਤਾਰ ਸਿੰਘ  ਪੁਰਾਣੀ ਰੰਜਿਸ਼ ਨੂੰ ਲੈ ਕੇ ਸ਼ਮਸ਼ੇਰ ਨਾਲ ਪਿਛਲੇ ਸਾਲ ਦੀਵਾਲੀ ਤੇ ਝਗੜਾ  ਹੋਇਆ ਸੀ ਉਸ ਝਗੜੇ ਲੈ ਕੇ ਗੋਲੀ ਲਗਨ ਨਾਲ ਜ਼ਖਮੀ ਹੋਇਆ ਹੈ ਜਾਂਚ ਕਰਕੇ ਬਿਆਨ ਦੇ ਅਧਾਰ ਮਾਮਲਾ ਦਰਜ ਕੀਤਾ ਜਾਵੇਗਾ ।