‘ਆਪ’ ਪਾਰਟੀ ‘ਚੋਂ ਕੱਢਣ ਦਾ ਕਾਰਨ ਪਤਾ ਕਰਨਗੇ ‘ਕੰਵਰ ਸੰਧੂ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਆਮ ਆਦਮੀ ਪਾਰਟੀ’ ਦੇ ਹਲਕਾ ਖਰੜ੍ਹ ਤੋਂ ਵਿਧਾਇਕ ਕੰਵਰ ਸੰਧੂ ਨੂੰ ਲੋਕਾਂ ਨੇ ਪੁੱਛਿਆ ਕਿ ਤੁਹਾਨੂੰ ਪਾਰਟੀ ‘ਚੋਂ ਕਿਉਂ ਕੱਢਿਆ....

Kanwar Sandhu

ਪਟਿਆਲਾ (ਪੀਟੀਆਈ) : ‘ਆਮ ਆਦਮੀ ਪਾਰਟੀ’ ਦੇ ਹਲਕਾ ਖਰੜ੍ਹ ਤੋਂ ਵਿਧਾਇਕ ਕੰਵਰ ਸੰਧੂ ਨੂੰ ਲੋਕਾਂ ਨੇ ਪੁੱਛਿਆ ਕਿ ਤੁਹਾਨੂੰ ਪਾਰਟੀ ‘ਚੋਂ ਕਿਉਂ ਕੱਢਿਆ ਗਿਆ, ਇਹ ਗੱਲ ਕੰਵਰ ਸੰਧੂ ਨੂੰ ਉਦੋਂ ਪੁੱਛੀ ਗਈ ਜਦੋਂ ਪੀ.ਪੀ.ਐਸ ਸਕੂਲ ਵਿਚ ਸਾਲਾਨਾ ਪ੍ਰੋਗਰਾਮ ਵਿਚ ਰੋਲ ਆਫ਼ ਆਨਰ ਲੈਣ ਪਹੁੰਚੇ ਸੀ, ਇਸ ਦੇ ਨਾਲ ਪ੍ਰੋਗਰਾਮ ਤੋਂ ਬਾਅਦ ਕੰਵਰ ਸੰਧੂ ਨੂੰ ਪੱਤਰਕਾਰਾਂ ਨੇ ਵੀ ਘੇਰਿਆ ਅਤੇ ਪੁੱਛਿਆ ਗਿਆ ਕਿ ਤੁਹਾਨੂੰ ਪਾਰਟੀ ਵਿਚੋਂ ਕਿਉਂ ਮੁਅੱਤਰ ਕੀਤਾ ਗਿਆ ਤਾਂ ਕੰਵਰ ਸੰਧੂ ਨੇ ਕਿਹਾ ਕਿ ਮੈਂ ਆਪ ਹੈਰਾਨ ਹਾਂ ਕਿ ਸਾਡੀ ਅਜੇ ਚਾਰ ਦਿਨ ਪਹਿਲਾਂ ਇਕੱਠੇ ਹੋਣ ਦੀ ਗੱਲ ਚੱਲ ਰਹੀ ਸੀ।

ਪਰ ਅਚਾਨਕ ਬਿਨ੍ਹਾ ਕਿਸੇ ਨੋਟਿਸ ਨਾ ਜਵਾਬ ਤਲਬੀ ਅਜਿਹਾ ਕਿਉਂ ਕੀਤਾ ਗਿਆ?  ਇਹ ਵੀ ਪਤਾ ਕਰਾਂਗਾ ਕਿ ਆਰਡਰ ਪੰਜਾਬ ਤੋਂ ਹੋਏ ਹਨ ਜਾਂ ਦਿੱਲੀ ਤੋਂ ਜਦੋਂ ਕਿ ਦੂਜੀ ਪਾਰਟੀ ਖ਼ੁਦ ਮੁਖਤਿਆਰੀ ਦੀ ਗੱਲ ਨਾਲ ਸਹਿਮਤ ਸਨ। ਉਹਨਾਂ ਨੇ ਇਹ ਵੀ ਦੱਸਿਆ ਕਿ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਅਸੀਂ ਆਪਣੀ ਕੌਰ ਕਮੇਟੀ ਦੀ ਮੀਟਿੰਗ ਕਰਕੇ ਫੇਰ ਦੱਸਾਂਗੇ ਕਿ ਅਸੀਂ ਕੀ ਕਰਨਾ ਹੈ। ਕੰਵਰ ਸੰਧੂ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਹਰਿਆਣਾ ਨੂੰ ਦਿੱਲੀ ਵਿਚ ਫ਼ੈਲਣ ਵਾਲੇ ਪ੍ਰਦੂਸ਼ਣ ਦਾ ਕਾਰਨ ਵੀ ਦੱਸਿਆ ਹੈ।

ਕੰਵਰ ਸੰਧੂ ਨੇ ਇਹ ਵੀ ਕਿਹਾ ਕਿ ਕਿਸਾਨਾਂ ਉਤੇ ਐਨਾ ਕਰਜ਼ਿਆ ਚੱੜ੍ਹਿਆ ਹੈ ਉਹਨਾਂ ਨੂੰ ਅਪਣੇ ਆਪ ਨੂੰ ਨਹੀਂ ਪਤਾ ਲਗਦਾ ਕਿ ਪਰਾਲੀ ਨੂੰ ਸਾੜਿਆ ਜਾਵੇ ਜਾਂ ਅਪਣੇ ਆਪ ਨੂੰ। ਕਿਸਾਨਾਂ ਕੋਲ ਹੋਰ ਕੋਈ ਚਾਰਾ ਨਹੀਂ ਬਿਨ੍ਹਾ ਖ਼ੁਦਕੁਸ਼ੀ ਤੋਂ, ਇਸ ਤੋਂ ਤੁਸੀਂ ਹਿਸਾਬ ਲਗਾ ਸਕਦੇ ਹੋ ਕਿ ਕਿਸਾਨਾਂ ਦੀ ਹਾਲਤ ਕਿੰਨੀ ਗੰਭੀਰ ਹੈ ਉਹ ਦੱਸ ਨਹੀਂ ਸਕਦਾ ਹੈ। ਕਿਤੇ-ਕਿਤੇ ਤਾਂ ਕਿਸਾਨ ਨੂੰ ਰੋਟੀ ਵੀ ਨਸੀਬ ਨਹੀਂ ਹੋ ਰਹੀ। ਕੰਵਰ ਸੰਧੂ ਨੇ ਇਹ ਕਿਹਾ ਕਿ ਅਸੀਂ ਪੰਜਾਬ ਤੋਂ ਵੀ ਵੋਟਾਂ ਲੈਣੀਆਂ ਹਨ ਕਿਸਾਨ ਧੂੰਏਂ ਲਈ ਇਕੱਲਾ ਜ਼ਿੰਮੇਵਾਰ ਨਹੀਂ ਹੈ, ਇਸ ਦੀ ਸਰਕਾਰ ਵੀ ਜ਼ਿੰਮੇਵਾਰ ਹੈ ਕਿਉਂਕਿ ਕੁਝ ਸਰਕਾਰੀ ਮੱਦਦ ਨਾਲ ਕੁੱਝ ਸਮਝਾਉਣ ਨਾਲ ਰੋਕਿਆ ਜਾ ਸਕਦਾ ਹੈ।

ਕੰਵਰ ਸੰਧੂ ਨੇ ਇਹ ਦੱਸਿਆ ਕਿ ਪੰਜਾਬ ਦਾ ਧੂੰਆਂ ਤਾਂ ਦਿੱਲੀ ਵੱਲ ਨੂੰ ਜਾਂਦਾ ਹੀ ਨਹੀਂ ਕਿ ਇਕ ਪਾਸੇ ਤਾਂ ਗੱਲ ਸਮਝੌਤੇ ਦੀ ਚਲ ਰਹੀ ਹੈ ਤੇ ਦੂਜੇ ਪਾਸੇ ਮੁਅੱਤਲ ਕਰਨ ਦੀ, ਮੈਂ ਪੁਛਾਗਾਂ ਕਿ ਉਨ੍ਹਾਂ ਕਿ ਉਨ੍ਹਾਂ ਨੇ ਸਿਫ਼ਾਰਸ਼ ਕੀਤੀ ਹੈ ਜਾਂ ਮਸ਼ਵਰਾ ਕੀਤਾ ਹੈ। ਦੁਬਾਰਾ ਚੋਣਾਂ ਲੜਨ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਅੱਠੇ ਦੀ ਹਲਾਹ ਮਸ਼ਵਰਾ ਕਰਕੇ ਜਿਹੜਾ ਕੰਮ ਵੀ ਕਰਾਂਗੇ ਸਾਰੇ ਕਰਾਂਗੇ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਸਾਡੀ ਅਜੇ 8 ਤਰੀਕ ਸਮਝੌਤੇ ਦੀ ਹੈ ਅਸੀਂ ਦੂਜੀ ਧਿਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਲੋਕਾਂ ਨੂੰ ਉਮੀਦ ਹੈ ਕਿ ਅਸੀਂ ਮਿਲ ਕੇ ਲੋਕਾਂ ਦੀ ਉਮੀਦ ਪੂਰੀ ਕਰੀਏ।