ਕੈਪਟਨ ਅਤੇ ਵਜ਼ੀਰ ਬੌਖਲਾਏ ਹੋਏ ਕੰਧਾਂ 'ਚ ਵੱਜਦੇ ਫਿਰਦੇ ਹਨ : ਮਜੀਠੀਆ

ਏਜੰਸੀ

ਖ਼ਬਰਾਂ, ਪੰਜਾਬ

ਕੈਪਟਨ ਦੇ ਆਈ.ਐੱਸ.ਆਈ ਵਾਲੇ ਬਿਆਨ 'ਤੇ ਬੋਲੇ ਸੁਖਬੀਰ

Punjab Chief Minister Capt Amarinder Singh

ਅੰਮ੍ਰਿਤਸਰ: ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣਾ ਆਈ.ਐੱਸ.ਆਈ ਦੀ ਸਾਜਿਸ਼ ਹੈ, ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ। ਜਿਸ 'ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ 'ਤੇ ਖ਼ੂਬ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਕੈਪਟਨ ਅਤੇ ਉਸਦੇ ਵਜ਼ੀਰ ਬੌਖਲਾ ਗਏ ਹਨ ਅਤੇ ਕੈਪਟਨ ਨੂੰ ਅਜਿਹਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ।

ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਪਿੱਛੇ ਪਾਕਿਸਤਾਨ ਦੀ ਕੋਈ ਸਾਜਿਜ਼ ਹੋ ਸਕਦੀ ਹੈ ਕਿਉਂ ਕਿ ਪਾਕਿਸਤਾਨ 70 ਸਾਲ ਪਹਿਲਾਂ ਲਾਂਘਾ ਖੋਲ੍ਹਣ ਤੇ ਬਾਬਾ ਨਾਨਕ ਯੂਨੀਵਰਸਿਟੀ ਬਣਾਉਣ ਦੀ ਯਾਦ ਕਿਉਂ ਨਹੀਂ ਆਈ। ਜਦ ਹੁਣ ਪੰਜਾਬ ਦਾ ਮਾਹੌਲ ਵਿਗਾੜਨ ਦੀ ਮੁਹਿੰਮ ਛੇੜੀ ਗਈ ਹੈ ਤਾਂ ਪਾਕਿਸਤਾਨ ਵੀ ਇਸ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਪਾਕਿਸਤਾਨ ਹੁਣ ਸਿੱਖਾਂ ਦਾ ਹਮਦਰਦ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ।

ਜੇ ਉਹਨਾਂ ਨੂੰ ਸਿੱਖਾਂ ਨਾਲ ਇੰਨੀ ਹੀ ਹਮਦਰਦੀ ਸੀ ਤਾਂ ਪਹਿਲਾਂ ਸਿੱਖਾਂ ਦੀਆਂ ਇਹ ਮੰਗਾਂ ਨੂੰ ਪ੍ਰਵਾਨ ਕਿਉਂ ਨਹੀਂ ਕੀਤਾ। ਉੱਥੇ ਹੀ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੈਪਟਨ ਦੀ ਇਹ ਗੱਲ ਸੁਣ ਕੇ ਬਹੁਤ ਦੁੱਖ ਮਹਿਸੂਸ ਹੋਇਆ ਹੈ। ਜਦੋਂ ਸਾਰੀ ਕੌਮ ਦੀ ਅਰਦਾਸ ਪੂਰੀ ਹੋਈ ਹੈ ਉਦੋਂ ਅਜਿਹਾ ਬਿਆਨ ਦੇਣਾ ਬਿਲਕੁੱਲ ਵੀ ਚੰਗੀ ਗੱਲ ਨਹੀਂ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੋ ਕਾਂਗਰਸ ਪਾਰਟੀ ਦੀ ਪੈਰੋਕਾਰ ਹਨ ਉਹਨਾਂ ਦਾ ਇਕ ਮਕਸਦ ਰਿਹਾ ਹੈ ਕਿ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕੀਤਾ ਜਾਵੇ। ਦੱਸ ਦੇਈਏ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਦੇ ਬਿਆਨ 'ਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ।

ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਇਕ ਸਟੇਜ ਲਾਉਣ ਦੇ ਹੁਕਮਾਂ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫੁੱਲ ਚੜ੍ਹਾਏ ਹਨ ਪਰ ਕਾਂਗਰਸ ਪਾਰਟੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।