image
ਕੁਸ਼ੀਨਗਰ, 4 ਨਵੰਬਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਆ ਰਹੀ ਹੈ। ਇਥੇ ਕਪਤਾਨਗੰਜ ਕਸਬੇ ਦੇ ਆਰੀਆ ਸਮਾਜ ਮੰਦਰ ਵਾਰਡ ਵਿਚ ਇਕ ਘਰ ਵਿਚ ਗ਼ੈਰ ਕਾਨੂੰਨੀ ਪਟਾਕੇ ਬਣਾਉਣ ਵਾਲੀ ਫ਼ੈਕਟਰੀ ਵਿਚ ਇਕ ਧਮਾਕਾ ਹੋਇਆ। ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 9 ਲੋਕ ਜ਼ਖ਼ਮੀ ਹੋਏ ਹਨ। ਸਾਰੇ ਮ੍ਰਿਤਕ ਇੱਕੋ ਪਰਿਵਾਰ ਦੇ ਹਨ, ਜਦਕਿ ਸਾਰੇ ਜ਼ਖ਼ਮੀ ਗੁਆਂਢੀ ਹਨ। ਘਟਨਾ ਵਿਚ ਘਰ ਦੇ ਅੰਦਰਲੀ ਦੀਵਾਰ ਵੀ ਡਿੱਗ ਗਈ ਹੈ।ਜਾਣਕਾਰੀ ਅਨੁਸਾਰ ਕਸਬੇ ਦੇ ਵਾਰਡ ਨੰਬਰ 11 ਦੇ ਆਰੀਆ ਸਮਾਜ ਮੰਦਰ ਦੇ ਵਸਨੀਕ ਜਾਵੇਦ ਦੇ ਘਰ ਗ਼ੈਰਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਦਾ ਧੰਦਾ ਚੱਲ ਰਿਹਾ ਸੀ। ਬੁਧਵਾਰ ਸਵੇਰੇ ਘਰ ਦੇ ਅੰਦਰ ਤੇਜ਼ ਧਮਾਕਾ ਹੋਇਆ। ਇਸ ਧਮਾਕੇ ਵਿਚ ਨੇੜਲੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਧਮਾਕੇ ਤੋਂ ਬਾਅਦ ਪੂਰੇ ਕਸਬੇ ਵਿਚ ਹਫੜਾ-ਦਫੜੀ ਮਚ ਗਈ। ਚੀਕਾਂ ਸੁਣਦਿਆਂ ਹੀ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ 'ਤੇ ਕਪਤਾਨਗੰਜ ਪੁਲਿਸ ਘਰ ਦੇ ਅੰਦਰ ਦਾਖ਼ਲ ਹੋਈ। (ਏਜੰਸੀ)