ਮਹਾਨ ਫ਼ੁਟਬਾਲਰ ਮਾਰਾਡੋਨਾ ਦੀ ਦਿਮਾਗ਼ ਦੀ ਸਰਜਰੀ ਸਫ਼ਲ
ਮਹਾਨ ਫ਼ੁਟਬਾਲਰ ਮਾਰਾਡੋਨਾ ਦੀ ਦਿਮਾਗ਼ ਦੀ ਸਰਜਰੀ ਸਫ਼ਲ
image
ਬਯੂਨਸ ਆਇਰਸ, 4 ਨਵੰਬਰ : ਡਿਆਗੋ ਮਾਰਡੋਨਾ ਦਾ ਅਪਣੇ 60ਵੇਂ ਜਨਮ ਦਿਨ ਤੋਂ ਕੁਝ ਦਿਨ ਬਾਅਦ ਦਿਮਾਗ਼ ਵਿਚ ਸੰਭਾਵ ਖ਼ੂਨ ਦੇ ਰਿਸਾਅ ਲਈ ਸਫ਼ਲ ਆਪਰੇਸ਼ਨ ਕੀਤਾ ਗਿਆ। ਮਾਰਾਡੋਨਾ ਦੀ ਜਨ ਸੰਪਰਕ ਟੀਮ ਨੇ ਮੰਗਲਵਾਰ ਰਾਤ ਜਾਰੀ ਬਿਆਨ ਵਿਚ ਕਿਹਾ,''ਇਹ ਸੱਭ ਸਫ਼ਲ ਰਿਹਾ ਅਤੇ ਉਮੀਦ ਅਨੁਸਾਰ ਹੋਇਆ।'' ਉਨ੍ਹਾਂ ਦੇ ਨਿਜੀ ਡਾਕਟਰ ਲਿਯੋਪੋਲਡੋ ਲੁਕੇ ਨੇ ਕਿਹਾ,''ਮਾਰਡੋਨਾ ਨੂੰ ਸਬਡਿਊਲ ਹੇਮੇਟੋਮਾ ਸੀ, ਜਿਸ ਦਾ ਮਤਲਬ ਇਕ ਝਿੱਲੀ ਅਤੇ ਦਿਮਾਗ਼ ਵਿਚਾਲੇ ਖ਼ੂਨ ਜੰਮਿਆਂ ਹੋਣਾ।'' ਪੇਸ਼ ਦੇ ਨਿਊਰੋਆਲੋਜਿਸਟ ਲੋਕੇ ਨੇ ਕਿਹਾ ਕਿ ਇਹ ਸਮੱਸਿਆ ਸੰਭਾਵਤ ਇਕ ਦੁਰਘਟਨਾ ਕਾਰਨ ਹੋਈ ਪਰ ਮਾਰਡੋਨਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਦੁਰਘਟਨਾ ਯਾਦ ਨਹੀਂ ਹੈ। ਅਰਜਨਟੀਨਾ ਦੇ ਇਸ ਮਹਾਨ ਫ਼ੁਟਬਾਲਰ ਨੂੰ ਇਕ ਨਿਜੀ ਹਸਪਤਾਲ ਵਿਚ 48 ਘੰਟੇ ਰਹਿਣਾ ਹੋਵੇਗਾ। ਸਥਾਨਥ ਮੀਡੀਆ ਅਨੁਸਾਰ ਮਾਰਾਡੋਨਾ ਨਾਲ ਹਸਪਤਾਲ ਵਿਚ ਉਨ੍ਹਾਂ ਦੀਆਂ ਧੀਆਂ ਡਾਲਮਾ, ਜਿਆਨਿਨਾ ਅਤੇ ਜਾਨਾ ਤੇ ਹੋਰ ਰਿਸ਼ਤੇਦਾਰ ਹਨ। (ਪੀਟੀਆਈ)