ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ ਅਸ਼ਵਨੀ ਕੁਮਾਰ ਨੂੰ ਕਾਲੇ ਝੰਡੇ ਵਿਖਾ ਕੇ ਕੀਤਾ ਰੋਸ ਪ੍ਰਦਰਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ ਅਸ਼ਵਨੀ ਕੁਮਾਰ ਨੂੰ ਕਾਲੇ ਝੰਡੇ ਵਿਖਾ ਕੇ ਕੀਤਾ ਰੋਸ ਪ੍ਰਦਰਸ਼ਨ

image

ਗੜ੍ਹਦੀਵਾਲਾ, 4 ਨਵੰਬਰ (ਹਰਪਾਲ ਸਿੰਘ) : ਅੱਜ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਕੁਮਾਰ ਨੂੰ ਉਸ ਵਕਤ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹ ਪਠਾਨਕੋਟ ਤੋਂ ਅਪਣੇ ਕਾਫ਼ਲੇ ਸਮੇਤ ਹੁਸ਼ਿਆਰਪੁਰ ਨੂੰ ਜਾ ਰਹੇ ਸਨ ਤਾ ਟੋਲ ਪਲਾਜ਼ਾ ਮਾਨਗੜ੍ਹ 'ਤੇ ਪੁੱਜਣ ਮੌਕੇ ਗੁਰਪ੍ਰੀਤ ਸਿੰਘ ਹੀਰਾਹਾਰ, ਮਨਜੀਤ ਸਿੰਘ ਮੱਲੇਵਾਲ੍ਹ ਅਤੇ ਅਵਤਾਰ ਸਿੰਘ ਮਾਨਗੜ੍ਹ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਕਾਲੇ ਝੰਡੇ ਹੱਥਾ ਵਿਚ ਫੜ੍ਹ ਕੇ ਕੇਂਦਰ ਦੀ ਮੋਦੀ ਸਰਕਾਰ ਤੇ ਭਾਜਪਾ ਵਿਰੁਧ ਜੰਮ ਕੇ ਨਾਹਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਗੜ੍ਹਦੀਵਾਲਾ ਥਾਣਾ ਮੁੱਖੀ ਇੰਸਪੈਕਟਰ ਬਲਵਿੰਦਰ ਪਾਲ ਅਤੇ ਅਡੀਸ਼ਨਲ ਐਸ.ਐਚ.ਓ ਪਰਵਿੰਦਰ ਸਿੰਘ ਧੂਤ ਵਲੋਂ ਭਾਰੀ ਫੋਰਸ਼ ਸਮੇਤ ਮੌਕੇ ਦੀ ਨਿਜ਼ਾਕਤ ਨੂੰ ਸਮਝਦਿਆਂ ਬੜੀ ਸੂਝ-ਬੂਝ ਨਾਲ ਪੰਜਾਬ ਭਾਜਪਾ ਪ੍ਰਧਾਨ ਅਵਸਨੀ ਕੁਮਾਰ ਦੇ ਕਾਫਲੇ ਨੂੰ ਲੰਘਾਉਣ ਲਈ ਸਥਿਤੀ ਨੂੰ ਸੰਭਾਲਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਿਜਾਏ ਕਿਸਾਨਾਂ ਨੂੰ ਅਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਦੌਰਾਨ ਦਬਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ,ਜਿਸ ਕਾਰਨ ਕਿਸਾਨਾਂ ਅੰਦਰ ਕੇਂਦਰ ਸਰਕਾਰ ਵਿਰੁਧ ਦਿਨੋ-ਦਿਨ ਰੋਹ ਵਧਦਾ ਜਾ ਰਿਹਾ ਹੈ।