ਉਹਾਇਉ ਨੇ ਟਰੰਪ-ਪੈਂਨਸ ਜੋੜੀ ਨੂੰ ਜਿਤਾ ਕੇ ਦੁਬਾਰਾ ਇਤਿਹਾਸ ਸਿਰਜਣ ਦਾ ਦਾਅਵਾ ਜਤਾਇਆ

ਏਜੰਸੀ

ਖ਼ਬਰਾਂ, ਪੰਜਾਬ

ਉਹਾਇਉ ਨੇ ਟਰੰਪ-ਪੈਂਨਸ ਜੋੜੀ ਨੂੰ ਜਿਤਾ ਕੇ ਦੁਬਾਰਾ ਇਤਿਹਾਸ ਸਿਰਜਣ ਦਾ ਦਾਅਵਾ ਜਤਾਇਆ

image

ਵਸ਼ਿਗਟਨ, 4 ਨਵੰਬਰ (ਸੁਰਿੰਦਰ ਗਿੱਲ) : ਇਸ ਵਾਰ ਅਮਰੀਕਾ ਦੀ ਰਾਸ਼ਟਰਪਤੀ ਦੀ ਚੋਣ ਦਿਲਚਸਪ ਸੀ। ਜਿਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸੀ। ਉਸ ਦਾ ਮੁੱਖ ਕਾਰਨ ਭਾਵੇਂ ਕਈ ਸਨ ਪਰ ਇਹ ਮੰਨਿਆ ਗਿਆ ਸੀ ਕਿ ਉਹਾਇਉ ਨੇ ਟਰੰਪ ਦੀਆਂ ਨੀਤੀਆਂ ਨੂੰ ਮੰਨਿਆਂ ਹੈ। ਹਾਲ ਦੀ ਘੜੀ ਈਸਟ ਕੋਸਟ ਵਿਚ ਬਾਈਡਨ ਨੇ ਬਾਜ਼ੀ ਮਾਰੀ ਹੈ ਜਦ ਕਿ ਵਸ਼ਿੰਗਟਨ ਡੀਸੀ ਤੋਂ ਲੈ ਕੇ ਨਿਊਯਾਰਕ ਤਕ ਸਾਰੀਆਂ ਸਟੇਟਾਂ ਵਿਚ ਬਾਈਡਨ ਦੀ ਝੰਡੀ ਰਹੀ ਹੈ। ਟਰੰਪ ਵਸ਼ਿਗਟਨ ਡੀਸੀ ਤੋਂ ਵੀ ਹਾਰ ਗਏ ਹਨ। ਜਿਸ ਜਗ੍ਹਾ ਉਹ ਖ਼ੁਦ ਰਹਿੰਦੇ ਹਨ। ਉਹ ਅਪਣੇ ਗਵਾਂਢੀ ਸੂਬਿਆਂ ਨੂੰ ਵੀ ਨਹੀਂ ਬਚਾ ਸਕੇ। ਇਹ ਉਸ ਦੀ ਹੈਂਕੜ, ਮਨਮਰਜ਼ੀ ਤੇ ਆਪਹੁਦਰੀਆਂ ਕਾਰਨ ਉਸ ਦੀ ਹਾਰ ਨੂੰ ਈਸਟ ਕੋਸਟ ਵਿਚ ਅੰਜਾਮ ਦਿਤਾ ਗਿਆ ਹੈ। ਆਸ ਸੀ ਕਿ ਪਰਵਾਸੀਆਂ ਨੂੰ ਜਿੱਥੇ ਰਾਹਤ ਮਿਲੇਗੀ ਉੱਥੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਕਰਜ਼ ਵਿਚ ਵੀ ਰਾਹਤ ਮਿਲਣ ਦੀ ਆਸ ਸੀ ਪਰ ਟਰੰਪ ਦੇ ਜਿੱਤਣ ਕਰ ਕੇ ਸਾਰੀਆਂ ਆਸਾਂ 'ਤੇ ਪਾਣੀ ਫਿਰ ਗਿਆ ਹੈ। ਅੱਜ ਤਕ ਰਿਕਾਰਡ ਹੈ ਕਿ ਇੰਮੀਗਰੇਸ਼ਨ ਨੂੰ ਰਿਫਾਰਮ ਸਿਰਫ ਡੈਮੋਕਰੇਟਕ ਪਾਰਟੀ ਨੇ ਕੀਤਾ ਹੈ। ਜਿਸ ਦੀ ਆਸ ਪੱਕੀ ਬਾਈਡਨ ਦੇ ਸਿਰ ਬੱਝੀ ਹੋਈ ਸੀ। ਜਿਸ ਨੇ ਅਪਣੇ ਪ੍ਰਚਾਰ ਸਮੇਂ ਵੀ ਕਿਹਾ ਸੀ ਕਿ ਉਹ ਗਿਆਰਾਂ ਮਿਲੀਅਨ ਬਗੈਰ ਪੇਪਰਾਂ ਵਾਲਿਆਂ ਦਾ ਖ਼ਿਆਲ ਕਰਨਗੇ। ਐਚ-1 ਵੀਜ਼ਾ ਵਾਲਿਆਂ ਦੀ ਵੀ ਰਾਹਤ ਧਰੀ ਧਰਾਈ ਰਹਿ ਗਈ ਹੈ।
 ਨੰਬਰਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਜਿੱਤ ਦੀ ਬਾਜ਼ੀ ਟਰੰਪ ਹੀ ਮਾਰਨਗੇ, ਭਾਵੇਂ ਫਰਕ ਘੱਟ ਹੀ ਰਹੇ। ਪੈਨਸਿਨਵੇਨੀਆ ਤੇ ਮਿਸ਼ੀਗਨ ਦੋ ਸਟੇਟਾਂ ਅਮਰੀਕਾ ਦੇ ਰਾਸ਼ਟਰਪਤੀ ਦਾ ਫ਼ੈਸਲਾ ਕਰਨਗੀਆਂ।