ਗੈਸ ਵੈਲਡਿੰਗ ਦੇ ਖੋਖੇ ਨੂੰ ਲੱਗੀ ਅੱਗ, ਹੋਇਆ ਜ਼ਬਰਦਸਤ ਧਮਾਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਧਮਾਕੇ ਵਿਚ ਕਈ ਦੁਕਾਨਾਂ ਦੇ ਸ਼ਟਰ ਟੁੱਟ ਗਏ ਅਤੇ ਬੱਸ ਅੱਡੇ ਦੀ ਛੱਤ ਧਰਤੀ 'ਤੇ ਡਿੱਗ ਗਈ

blast

ਫਾਜ਼ਿਲਕਾ (ਰੁਪੇਸ਼ ਬਾਂਸਲ) : ਮੰਡੀ ਲਾਧੂਕਾ 'ਚ ਗੈਸ ਵੈਲਡਿੰਗ ਦੇ ਖੋਖੇ ਨੂੰ ਲੱਗੀ ਅੱਗ ਗਈ ਜਿਸ ਨਾਲ ਜ਼ਬਰਦਸਤ ਧਮਾਕਾ ਹੋਇਆ ਇਸ ਧਮਾਕੇ ਵਿਚ ਕਈ ਦੁਕਾਨਾਂ ਦੇ ਸ਼ਟਰ ਟੁੱਟ ਗਏ ਅਤੇ ਬੱਸ ਅੱਡੇ ਦੀ ਛੱਤ ਧਰਤੀ 'ਤੇ ਡਿੱਗ ਗਈ।

ਜਾਣਕਾਰੀ ਅਨੁਸਾਰ ਬੀਤੀ ਰਾਤ ਮੰਡੀ ਲਾਧੂਕਾ ਦੇ ਬੱਸ ਅੱਡੇ 'ਤੇ ਗੈਸ ਵੈਲਡਿੰਗ ਵਾਲੇ ਖੋਖੇ ਨੂੰ ਲੱਗੀ ਅੱਗ ਕਾਰਨ ਗੈਸ ਵੈਲਡਿੰਗ ਵਾਲਾ ਸਿਲੰਡਰ ਫਟਣ ਨਾਲ ਜ਼ਬਰਦਸਤ ਧਮਾਕਾ ਹੋਇਆ ਹੈ। ਇਸ ਸਥਾਨ 'ਤੇ ਗੈਸ ਵੈਲਡਿੰਗ ਦਾ ਕੰਮ ਕਰਨ ਵਾਲੇ ਪਰਮਜੀਤ ਸਿੰਘ ਦੇ ਖੋਖੇ ਨੂੰ ਬੀਤੀ ਰਾਤ ਤਕਰੀਬਨ 2.05 'ਤੇ ਸਵੇਰੇ ਅੱਗ ਲੱਗ ਗਈ ਅੱਗ ਲੱਗਣ ਦੀ ਸੂਚਨਾ ਫ਼ਾਜ਼ਿਲਕਾ ਫ਼ਾਇਰ ਬਿਗ੍ਰੇਡ ਨੂੰ ਦਿਤੀ ਗਈ ਜਿਸ ਤੋਂ ਬਾਅਦ ਫ਼ਾਜ਼ਿਲਕਾ ਅਤੇ ਜਲਾਲਾਬਾਦ ਤੋਂ ਆਈਆਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ।

ਇਸ ਧਮਾਕੇ ਦੇ ਨਾਲ ਬੱਸ ਅੱਡੇ 'ਤੇ ਕਈ ਦੁਕਾਨਾਂ ਦੇ ਸ਼ਟਰ ਟੁੱਟ ਗਏ ਅਤੇ ਮੰਡੀ ਦੇ ਬੱਸ ਅੱਡੇ ਦੀ ਛੱਤ ਹੇਠਾਂ ਧਰਤੀ 'ਤੇ ਡਿੱਗ ਪਈ। ਦੁਕਾਨਦਾਰਾਂ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਵਿਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਉਨ੍ਹਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਹੈ। ਮੌਕੇ 'ਤੇ ਤਹਿਸੀਲਦਾਰ ਅਤੇ ਡੀਐਸਪੀ ਪਹੁੰਚੇ ਅਤੇ ਤਹਿਸੀਲਦਾਰ ਵਲੋਂ ਪਟਵਾਰੀ ਨੂੰ ਸਪੈਸ਼ਲ ਗਿਰਦਾਵਰੀ ਦੇ ਹੁਕਮ ਵੀ ਦਿਤੇ ਗਏ ਹਨ।