ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਚੜ੍ਹ ਕੇ 82.63 'ਤੇ ਪਹੁੰਚਿਆ

ਏਜੰਸੀ

ਖ਼ਬਰਾਂ, ਪੰਜਾਬ

ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 25 ਪੈਸੇ ਚੜ੍ਹ ਕੇ 82.63 'ਤੇ ਪਹੁੰਚਿਆ

image

ਨਵੀਂ ਦਿੱਲੀ, 4 ਨਵੰਬਰ : ਅਮਰੀਕੀ ਡਾਲਰ 'ਚ ਕਮਜ਼ੋਰੀ ਵਿਚਕਾਰ ਸ਼ੁਕਰਵਾਰ ਨੂੰ  ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 25 ਪੈਸੇ ਚੜ੍ਹ ਕੇ 82.63 ਦੇ ਪੱਧਰ 'ਤੇ ਪਹੁੰਚ ਗਿਆ | ਅੰਤਰਬੈਂਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 82.85 'ਤੇ ਖੁਲਿ੍ਹਆ ਅਤੇ ਫਿਰ 82.63 'ਤੇ ਪਹੁੰਚ ਗਿਆ, ਜੋ ਪਿਛਲੀ ਬੰਦ ਕੀਮਤ ਦੇ ਮੁਕਾਬਲੇ 25 ਪੈਸੇ ਦਾ ਵਾਧਾ ਦਰਸਾਉਂਦਾ ਹੈ |
ਰੁਪਿਆ ਵੀਰਵਾਰ ਨੂੰ  ਅਮਰੀਕੀ ਡਾਲਰ ਮੁਕਾਬਲੇ 8 ਪੈਸੇ ਡਿੱਗ ਕੇ 82.88 ਦੇ ਪੱਧਰ 'ਤੇ ਬੰਦ ਹੋਇਆ ਸੀ | ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ  ਦਰਸਾਉਂਦਾ ਡਾਲਰ ਸੂਚਕ ਅੰਕ 0.22 ਫ਼ੀ ਸਦੀ ਡਿੱਗ ਕੇ 112.67 'ਤੇ ਆ ਗਿਆ |
ਗਲੋਬਲ ਤੇਲ ਸੂਚਕਾਂਕ ਬ੍ਰੈਂਟ ਕਰੂਡ ਵਾਇਦਾ 0.75 ਫ਼ੀ ਸਦੀ ਵਧ ਕੇ 95.38 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਰਿਹਾ ਸੀ | ਸ਼ੇਅਰ ਮਾਰਕੀਟ ਦੇ ਅਸਥਾਈ ਅੰਕੜਿਆਂ ਅਨੁਸਾਰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫ਼.ਆਈ.ਆਈ.) ਨੇ ਵੀਰਵਾਰ ਨੂੰ  ਸ਼ੁੱਧ ਰੂਪ ਨਾਲ 677.62 ਕਰੋੜ ਰੁਪਏ ਦੇ ਸ਼ੇਅਰ ਖ਼ਰੀਦੇ | (ਏਜੰਸੀ)